ਭਾਰਤ:ਅਫ਼ਗਾਨਿਸਤਾਨ (Afghanistan)  ਅਤੇ ਆਸਟ੍ਰੇਲੀਆ (Australia) ਵਿਚਕਾਰ ਚੱਲ ਰਹੇ ਮੈਚ ‘ਚ ਅੱਜ ਗਲੈੱਨ ਮੈਕਸਵੈੱਲ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰ ਜਿੱਤ ਹਾਸਲ ਕੀਤੀ ਗਈ।
ਇਸਦੇ ਨਾਲ ਹੀ ਆਸਟ੍ਰੇਲੀਆ ਕ੍ਰਿਕਟ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਸ਼ੁਰੂਆਤੀ ਦੌਰ ‘ਚ ਅਫ਼ਗਾਨਿਸਤਾਨ ਟੀਮ ਅਰਾਮ ਨਾਲ ਜਿੱਤਦੀ ਨਜ਼ਰ ਆ ਰਹੀ ਸੀ।
ਪਰ ਮੈੱਕਸਵੈੱਲ ਨੇ ਦੋਹਰਾ ਸੈਂਕੜਾ ਜੜ ਕੇ ਅਫ਼ਗਾਨਿਸਤਾਨ ਦੀਆਂ ਉਮੀਦਾਂ ਉੱਪਰ ਪਾਣੀ ਫੇਰ ਦਿੱਤਾ।
ਆਸਟ੍ਰੇਲੀਆ ਨੇ ਅਫ਼ਗਾਨਿਸਤਾਨ ਦੇ 292 ਦੌੜਾਂ ਦੇ ਟੀਚੇ ਨੂੰ 46.5 ਓਵਰਜ਼ ‘ਚ ਪਾਰ ਕਰ ਸ਼ਾਨਦਾਰ ਜਿੱਤ ਹਾਸਲ ਕੀਤੀ।
ਇਸ ਜਿੱਤ ਦੇ ਨਾਲ ਹੀ ਮੈੱਕਸਵੈੱਲ ਆਸਟ੍ਰੇਲੀਆ ਲਈ ਵਨਡੇ ਕ੍ਰਿਕਟ ‘ਚ ਸਭ ਤੋਂ ਵੱਦ ਸਕੋਰਰ ਬਣ ਗਿਆ ਹੈ।
ਉਸਨੇ ਸ਼ੇਨ ਵਾਟਸਨ ਨੂੰ ਵੀ ਪਿੱਛੇ ਛੱਡ ਦਿੱਤਾ ਜਿਸਨੇ ਅਪ੍ਰੈਲ 2011 ‘ਚ ਬੰਗਲਾਦੇਸ਼ ਦੇ ਖ਼ਿਲਾਫ਼ ਅਜੇਤੂ 185 ਦੌੜਾਂ ਬਣਾਈਆਂ ਸਨ।

Leave a Reply