ਕੈਨੇਡਾ:ਸਟੈਟਿਸਟਿਕ ਕੈਨੇਡਾ (Statistic Canada) ਮੁਤਾਬਕ ਸਤੰਬਰ ਮਹੀਨੇ ‘ਚ ਦੇਸ਼ ਦਾ ਮਰਚੰਡਾਈਜ਼ ਟ੍ਰੇਡ (Merchandise Trade) ਸਰਪਲੱਸ ਦੁੱਗਣਾ ਹੋ ਗਿਆ,ਕਿਉਂਕਿ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਐਨਰਜੀ ਅੇਕਸਪੋਰਟਸ ‘ਚ ਵਾਧਾ ਹੋਇਆ ਹੈ।
ਏਜੰਸੀ ਮੁਤਾਬਕ ਸਤੰਬਰ ‘ਚ ਰੀਵਾਈਜ਼ਡ ਸਰਪਲੱਸ $2 ਬਿਲੀਅਨ ਰਿਹਾ ਹੈ ਜੋ ਕਿ ਅਗਸਤ ‘ਚ $949 ਮਿਲੀਅਨ ਰਿਹਾ ਸੀ।
ਇਸਤੋਂ ਇਲਾਵਾ ਸਤੰਬਰ ਮਹੀਨੇ ਦੌਰਾਨ ਕੁੱਲ ਨਿਰਯਾਤ 2.7% ਤੋਂ ਵਧ ਕੇ $67 ਬਿਲੀਅਨ ਹੋ ਗਿਆ ਹੈ।
ਕੱਚੇ ਤੇਲ ਦੇ ਨਿਰਯਾਤ ‘ਚ ਵੀ 13.7% ਦਾ ਵਾਧਾ ਦਰਜ ਕਤਿਾ ਗਿਆ ਹੈ।
ਏਜੰਸੀ ਦਾ ਕਹਿਣਾ ਹੈ ਕਿ ਮੋਟਰ-ਵਾਹਨ ਅਤੇ ਉਸਦੇ ਪੁਰਜ਼ਿਆਂ ਦੇ ਅਯਾਤ ‘ਚ 5.8% ਦਾ ਵਾਧਾ ਹੋਣ ਨਾਲ ਇਹ $12.9 ਬਿਲੀਅਨ ਤੱਕ ਪਹੁੰਚ ਚੁੱਕਾ ਹੈ।

Leave a Reply