ਵੈਨਕੂਵਰ:ਬੀ.ਸੀ. ਹਾਈਡਰੋ (B.C. Hydro) ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਦੇ 95,000 ਉਪਭੋਗਤਾ ਬੀਤੀ ਕੱਲ੍ਹ ਰਾਤ ਬਿਨਾਂ ਬਿਜਲੀ (Power Outage) ਤੋਂ ਰਹੇ। 

ਕੰਪਨੀ ਦੇ ਕਾਮਿਆਂ ਵੱਲੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਰਾਤ ਸਮੇਂ ਮੁਰੰਮਤ ਤੋਂ ਬਾਅਦ ਬਿਜਲੀ ਰੀਸਟੋਰ ਕੀਤੀ ਗਈ।

ਅੱਜ ਸਵੇਰੇ 8:30 ਵਜੇ ਤੱਕ ਮੈਟਰੋ ਵੈਨਕੂਵਰ ਅਤੇ ਸਨਸ਼ਾਈਨ ਕੋਸਟ ਦੇ 9000 ਤੋਂ ਵਧੇਰੇ ਉਪਭੋਗਤਾ ਬਿਜਲੀ ਤੋਂ ਵਾਂਝੇ ਰਹੇ।ਜਦੋਂ ਕਿ 17,000 ਕਸਟਮਰਜ਼ ਵੈਨਕੂਵਰ ਆਈਲੈਂਡ ‘ਤੇ ਇਸ ਸਮੱਸਿਆ ਨਾਲ ਪ੍ਰਭਾਵਿਤ ਰਹੇ।

ਡੰਕਨ, ਲੇਡੀਸਮਿਥ,ਮੇਪਲ ਰਿੱਜ ਅਤੇ ਨੌਰਥ ਵੈਨਕੂਵਰ ਜ਼ਿਆਦਾਤਾਰ ਪ੍ਰਭਾਵਿਤ ਇਲਾਕਿਆਂ ਦੀ ਸੂਚੀ ਵਿੱਚ ਸ਼ਾਮਲ ਰਿਹਾ।

ਅੱਜ ਵੀ ਪੂਰਾ ਦਿਨ ਬਿਜਲੀ ਮੁੜ ਤੋਂ ਚਾਲੂ ਕਰਨ ਲਈ ਲਗਾਤਾਰ ਕੰਮ ਜਾਰੀ ਰੱਖਿਆ ਜਾਵੇਗਾ। 

Leave a Reply