ਕੈਨੇਡਾ:ਫ਼ਲਸਤੀਨ ਅਤੇ ਇਜ਼ਰਾਈਲ (Israel)  ਵਿਚਕਾਰ ਚੱਲ ਰਹੇ ਯੁੱਧ ਦਾ ਅੱਜ 19ਵਾਂ ਦਿਨ ਹੈ।7 ਅਕਤੂਬਰ ਨੂੰ ਹਮਾਸ (Hamas) ਦੁਆਰਾ ਕੀਤੇ ਅੱਤਵਾਦੀ ਹਮਲੇ ਦੇ ਜਬਾਵ ਵਿੱਚ ਇਜ਼ਰਾਈਲ ਵੱਲੋਂ ਹਵਾਈ ਹਮਲੇ ਤੋਂ ਇਲਾਵਾ ਜ਼ਮੀਨੀ ਹਮਲੇ ਵੀ ਲਗਾਤਾਰ ਕੀਤੇ ਜਾ ਰਹੇ ਹਨ।

ਵਿਸ਼ਵ ਭਰ ਦੇ ਨੇਤਾਵਾਂ ਵੱਲੋਂ ਇਸ ਜੰਗ ਨੂੰ ਅਸਥਾਈ ਰੂਪ ‘ਚ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ,ਤਾਂ ਜੋ ਗਾਜ਼ਾ ਪੱਟੀ ‘ਚ ਮੌਜੂਦ ਲੋਕਾਂ ਤੱਕ ਭੋਜਨ,ਪਾਣੀ ਅਤੇ ਦਵਾਈਆਂ ਜਿਹੀ ਲੋੜੀਂਦੀ ਸਮੱਗਰੀ ਪਹੁੰਚਾਈ ਜਾ ਸਕੇ।

ਇਜ਼ਰਾਈਲ ਦੁਆਰਾ ਇਸ਼ਤਿਹਾਰ ਜਾਰੀ ਕਰ ਉੱਤਰੀ ਗਾਜ਼ਾ ‘ਚ ਰਹਿ ਰਹੇ ਲੋਕਾਂ ਨੂੰ ਦੱਖਣ ਵਿੱਚ ਛੱਡਕੇ ਜਾਣ ਲਈ ਕਿਹਾ ਗਿਆ। 

ਹੁਣ ਤਾਜ਼ਾ ਖ਼ਬਰ ਮੁਤਾਬਕ ਭਾਰਤ ‘ਚ ਇਜ਼ਰਾਈਲ ਦੇ ਅੰਬੈਸਡਰ ਨੌਰ ਗਿਲਨ ਦਾ ਕਹਿਣਾ ਹੈ ਕਿ ਹਮਾਸ ਦੁਆਰਾ ਨਾਗਰਿਕਾਂ ਨੂੰ ਅੱਗੇ ਕੀਤਾ ਜਾ ਰਿਹਾ ਹੈ।

ਉਹਨਾਂ ਦਾ ਕਹਿਣਾ ਹੈ ਕਿ ਜਦੋਂ ਨਾਗਰਿਕਾਂ ਨੂੰ ਉੱਤਰੀ ਗਾਜ਼ਾ ਖਾਲੀ ਕਰ ਦੱਖਣੀ ਗਾਜ਼ਾ ਜਾਣ ਲਈ ਕਿਹਾ ਗਿਆ ਸੀ ਤਾਂ ਹਮਾਸ ਦੁਆਰਾ ਰਸਤੇ ਬੰਦ ਕੀਤੇ ਗਏ ਅਤੇ ਇਸ ਸਬੰਧੀ ਸਬੂਤ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਹਰ ਕੋਈ ਨਾਗਰਿਕਾਂ ਦੀ ਮਦਦ ਕਰਨਾ ਚਾਹੁੰਦਾ ਹੈ,ਪਰ ਇਹ ਸੌਖਾ ਨਹੀਂ ਹੈ।

ਇਹੀ ਕਾਰਨ ਹੈ ਕਿ ਇਜ਼ਰਾਈਲ ਵੱਲੋਂ ਮਨੁੱਖੀ ਸਹਾਇਤਾ ਲਈ ਸਮੱਗਰੀ ਅੰਦਰ ਲਿਜਾਉਣ ਦੀ ਆਗਿਆ ਦਿੱਤੀ ਜਾ ਰਹੀ ਹੈ।

ਓਧਰ Oxfam ਦਾ ਕਹਿਣਾ ਹੈ ਕਿ ਇਜ਼ਰਾਈਲ ਦੁਆਰਾ ‘Starvation’ ਨੂੰ ਗਾਜ਼ਾ ਦੇ ਨਾਗਰਿਕਾਂ ਵਿਰੁੱਧ ਹਥਿਆਰ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇਜ਼ਰਾਈਲ ਦੁਆਰਾ ਕੀਤੇ ਹਵਾਈ ਹਮਲਿਆਂ ਦੇ ਚਲਦੇ ਹੁਜ਼ ਤੱਕ 6500 ਫ਼ਲਸਤੀਨੀ ਮਾਰੇ ਜਾ ਚੁੱਕੇ ਹਨ,ਅਤੇ 17 ਹਜ਼ਾਰ ਤੋਂ ਵਧੇਰੇ ਜ਼ਖ਼ਮੀ ਹੋ ਚੁੱਕੇ ਹਨ।

ਮਰਨ ਵਾਲਿਆਂ ‘ਚ ਜ਼ਿਆਦਾਤਰ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਦੱਸੀ ਜਾ ਰਹੀ ਹੈ।

Leave a Reply