ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸਰਕਾਰ ਦੇ ਫਾਈਨਾਂਸ਼ਲ ਰਿਕਾਰਡਜ਼ ਦੀ ਕੀਤੀ ਗਈ ਪਬਲਿਕ ਆਡਿਟ ਮੁਤਾਬਕ ਸੂਬੇ ਨੇ ਸਾਲ 2022-2023 ਦੇ ਬਜਟੀ ਵਰ੍ਹੇ ‘ਚ $700 ਮਿਲੀਅਨ ਤੋਂ ਵੱਧ ਦਾ ਸਰਪਲੱਸ ਪੋਸਟ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਸਰਕਾਰ ਦਾ ਬਜਟ ਉਤਾਰ-ਚੜਾਅ ਵਿੱਚ ਚੱਲ ਰਿਹਾ ਸੀ।ਪਿਛਲੇ ਸਾਲ ਫਰਵਰੀ ਮਹੀਨੇ ‘ਚ ਕੀਤੇ ਫਾੱਰਕਾਸਟ ‘ਚ ਕਿਹਾ ਗਿਆ ਸੀ ਕਿ 2022-2023 ਦਾ ਬਜਟ $5.5 ਬਿਲੀਅਨ ਦਾ ਡੈਫੀਸਿਟ ਦਿਖਾਏਗਾ, ਪਰ ਬਾਅਦ ਵਿੱਚ ਇਸਨੂੰ ਰਿਵਾਈਜ਼ ਕਰ ਕਿਹਾ ਗਿਆ ਸੀ ਕਿ ਇਸ ਸਾਲ ਬਜਟ ‘ਚ $6 ਬਿਲੀਅਨ ਦਾ ਸਰਪਲੱਸ ਵੇਖਣ ਨੂੰ ਮਿਲੇਗਾ। ਜੋ ਕਿ $3.6 ਬਿਲੀਅਨ ਦੇ ਸਰਪਲੱਸ ਤੱਕ ਡਿੱਗ ਗਿਆ।

ਪਰ ਹੁਣ ਅੱਜ ਜਾਰੀ ਕੀਤੀ ਆਡਿਟ ਰਿਪੋਰਟ ਵਿੱਚ ਵਿੱਤ ਮੰਤਰੀ ਕੈਟਰੀਨ ਕੋਨਰੋਏ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਾਲ ਦੇ ਵਿੱਤੀ ਵਰ੍ਹੇ ‘ਚ ਸਰਕਾਰ ਨੂੰ $704 ਮਿਲੀਅਨ ਦਾ ਸਰਪਲੱਸ ਦਰਜ ਕੀਤਾ ਗਿਆ ਹੈ। 

ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਸੂਬੀ ਦੀ ਆਰਥਿਕ ਸਥਿਤੀ ਵਿੱਚ 3.6% ਦਾ ਵਾਧਾ ਹੋਇਆ ਹੈ ਅਤੇ ਸੂਬੇ ਦਾ ਕਰਜ਼ਾ ਘਟ ਕੇ $89.4 ਬਿਲੀਅਨ ਹੋ ਗਿਆ ਹੈ।

 

Leave a Reply