ਬ੍ਰਿਟਿਸ਼ ਕੋਲੰਬੀਆ: ਬੀ.ਸੀ. (British Columbia)  ਸੂਬੇ ‘ਚ ਬੀ.ਏ.2.86 (BA.2.86) ਵੇਰੀਏਂਟ ਦਾ ਇੱਕ ਕੇਸ ਰਿਪੋਰਟ ਕੀਤਾ ਗਿਆ ਹੈ, ਜਿਸਦੀ ਜਾਣਕਾਰੀ ਹੈਲਥ ਮਨਿਸਟਰ ਏਡਰੀਅਨ ਡਿਕਸ ਅਤੇ ਬੀ.ਸੀ. ਸੈਂਟਰ ਫ਼ਾੱਰ ਡਿਜੀਜ਼ ਕੰਟ੍ਰੋਲ ਵੱਲੋਂ ਜਾਰੀ ਇੱਕ ਸਟੇਟਮੈਂਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।

ਬੀ.ਸੀ. ਸੈਂਟਰ ਫ਼ਾੱਰ ਡਿਜੀਜ਼ ਕੰਟ੍ਰੋਲ ਵੱਲੋਂ ਓਮੀਕ੍ਰੋਨ ਦੇ ਬੀ.ਏ.2.86 ਦਾ ਕੈਨੇਡਾ ‘ਚ ਇਹ ਪਹਿਲਾ ਕੇਸ ਫ਼ਰੇਜ਼ਰ ਹੈਲਥ ਰੀਜਨ ‘ਚ ਰਿਪੋਰਟ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਪ੍ਰਭਾਵਤ ਵਿਅਕਤੀ ਦੁਆਰਾ ਸੂਬੇ ਤੋਂ ਬਾਹਰ ਯਾਤਰਾ ਨਹੀਂ ਕੀਤੀ ਗਈ।ਹੁਣ ਤੱਕ ਇਸ ਇਸ ਸਟਰੇਨ ਦੇ ਕੋਈ ਖ਼ਾਸ ਪ੍ਰਭਾਵ ਨਹੀਂ ਦੇਖੇ ਗਏ, ਅਤੇ ਪ੍ਰਭਾਵਤ ਵਿਅਕਤੀ ਨੂੰ ਹਸਪਤਾਲ ਵੀ ਭਰਤੀ ਨਹੀਂ ਕਰਵਾਇਆ ਗਿਆ।ਦੱਸ ਦੇਈਏ ਕਿ ਇਸ ਵਾਇਰਸ ਦਾ ਪਹਿਲਾ ਕੇਸ ਪਿਛਲੇ ਮਹੀਨੇ ਡੈਨਮਾਰਕ ਵਿੱਚ ਰਿਪੋਰਟ ਕੀਤਾ ਗਿਆ ਸੀ।

ਬੀ.ਸੀ. ਸੂਬੇ ‘ਚ ਰਿਪੋਰਟ ਕੀਤਾ ਗਿਆ ਇਹ ਕੇਸ ਦਰਸਾਉਂਦਾ ਹੈ ਕਿ ਓਮੀਕ੍ਰੋਨ ਦੇ ਸਬਵੇਰੀਐਂਟ ਬੀ.ਏ.2.86 ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਅਤੇ ਕੋਵਿਡ-19 ਦੇ ਲੱਛਣ ਦਿਖਾਈ ਦੇਣ ‘ਤੇ ਲੋਕਾਂ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ। 

ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਵੱਲੋਂ ਵੈਕਸੀਨ ਲਈ ਗਈ ਹੈ ਉਹਨਾਂ ਦੇ ਇਸ ਸਟ੍ਰੇਨ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਘੱਟ ਹੈ।

 

Leave a Reply