ਬ੍ਰਿਟਿਸ਼ ਕੋਲੰਬੀਆ: ਬੀ.ਸੀ. ਦੇ ਇਨਡਿਪੈਂਡੈਂਟ ਇਨਵੈਸਟੀਗੇਸ਼ਨਜ਼ ਆਫਿਸ ਵੱਲੋਂ ਰੈਵਲਸਟੋਕ (Revelstoke)  ‘ਚ ਹੋਏ ਹਾਦਸੇ ‘ਚ ਇੱਕ ਵਿਅਕਤੀ ਦੇ ਮਾਰੇ ਜਾਣ ਉਪਰੰਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦਰਅਸਲ 27 ਅਗਸਤ, ਰਾਤ 11 ਵਜੇ ਦੇ ਕਰੀਬ ਰੈਵਲਸਟੋਕ ਆਰਸੀਐੱਮਪੀ ਨੂੰ ਇੱਕ ਵਾਹਨ ਦੇ ਚੋਰੀ ਹੋਣ ਦੀ ਖ਼ਬਰ ਮਿਲੀ। ਇਸ ਰਿਪੋਰਟ ਤੋਂ ਲਗਭਗ 45 ਮਿੰਟ ਬਾਅਦ ਵਹੀਕਲ ਮਾਲਕ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਵੱਲੋਂ ਵਾਹਨ ਨੂੰ ਦੇਖਿਆ ਗਿਆ, ਪਰ ਇੱਕ ਵਿਅਕਤੀ ਉਸਨੂੰ ਲੈ ਕੇ ਫ਼ਰਾਰ ਹੋ ਗਿਆ।

ਪੁਲਿਸ ਵੱਲੋਂ ਚੋਰੀ ਕੀਤਾ ਵਾਹਨ ਲੱਭ ਲਿਆ ਗਿਆ।ਪੁੁਲਿਸ ਦੁਆਰਾ ਸ਼ੱਕੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਪਰ ਸ਼ੱਕੀ ਚੋਰੀ ਕੀਤੇ ਵਾਹਨ ‘ਚੋਂ ਉੱਤਰ ਕੇ ਪੁਲਿਸ ਦੇ ਵਾਹਨ ‘ਚ ਸਵਾਰ ਹੋ ਗਿਆ।ਜਿਸ ਤੋਂ ਬਾਅਦ ਪੁਲਿਸ ਵੱਲੋਂ ਸ਼ੱਕੀ ਉੱਪਰ ਗੋਲੀ ਚਲਾ ਦਿੱਤੀ ਗਈ।ਸ਼ੱਕੀ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ।

ਜਿੱਥੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।ਹੁਣ ਇਨਡਿਪੈਂਡੈਂਟ ਇਨਵੈਸਟੀਗੇਸ਼ ਟੀਮ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ।

Leave a Reply