ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ ‘ਚ ਡਰੱਗ ਓਵਰਡੋਜ਼ (Drug Overdose) ਨਾਲ ਮਰਨ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀ.ਸੀ. ਕੋਰੋਨਰਜ਼ (BC Coroners Service) ਦੁਆਰਾ ਰਿਲੀਜ਼ ਕੀਤੇ ਗਏ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ ‘ਚ ਜ਼ਹਿਰੀਲੇ ਨਸ਼ੇ ਕਾਰਨ 198 ਜਣਿਆਂ ਦੀ ਮੌਤ ਹੋ ਗਈ ਹੈ।ਸਾਲ 2022 ਦੇ ਮੁਕਾਬਲੇ ,ਤਾਜ਼ਾ ਜਾਰੀ ਕੀਤੇ ਗਏ ਅੰਕੜਿਆਂ ‘ਚ ਪੰਜ ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।ਓਥੇ ਹੀ ਪਿਛਲੇ ਮਹੀਨੇ ਜਾਰੀ ਅੰਕੜਿਆਂ ਦੇ ਮੁਕਾਬਲੇ 4 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਕਿਉਂਕਿ ਜੂਨ ਮਹੀਨੇ ਜ਼ਹਿਰੀਲੇ ਨਸ਼ੇ ਕਾਰਨ ਮਰਨ ਵਾਲਿਆਂ ਦੀ ਗਿਣਤੀ 191 ਦਰਜ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਜਨਵਰੀ 2023 ਤੋਂ ਲੈ ਕੇ ਜੁਲਾਈ ਤੱਕ ਘਾਤਕ ਨਸ਼ਿਆਂ ਕਾਰਨ ਕੁੱਲ 1455 ਮੌਤਾਂ ਹੋਈਆਂ ਹਨ।ਜੋ ਕਿ ਬੀ.ਸੀ. ਕੋਰੋਨਰਜ਼ ਸਰਵਿਸ ਦੁਆਰਾ ਸੱਤ ਮਹੀਨਿਆਂ ‘ਚ ਰਿਪੋਰਟ ਕੀਤਾ ਗਿਆ ਸਭ ਤੋਂ ਵੱਡਾ ਅੰਕੜਾ ਹੈ।ਇਸ ਸਮੇਂ 10,000 ਦੀ ਅਬਾਦੀ ਪਿੱਛੇ ਨਸ਼ਿਆਂ ਦੇ ਸੇਵਨ ਨਾਲ ਮਰਨ ਵਾਲਿਆਂ ਦੀ  ਸੂਬਾਈ ਦਰ 46.2 ਫੀਸਦ ਹੈ। ਦੱਸ ਦੇਈਏ ਕਿ ਵੈਨਕੂਵਰ ਕੋਸਟਲ ‘ਚ ਇਹ ਦਰ 56.7%, ਆਈਲੈਂਡ ‘ਚ 52.4%, ਅੰਦਰੂਨੀ ਖੇਤਰ ‘ਚ 50.7% ਹੇ। ਹੈਲਥ ਅਥਾਰਟੀਜ਼ ਵੱਲੋਂ ਪਿਛਲੇ ਸਮੇਂ ਦੇ ਮੁਕਾਬਲੇ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਉੱਚੀ ਦਰ ਰਿਪੋਰਟ ਕੀਤੀ ਜਾ ਰਹੀ ਹੈ।

ਬੀ.ਸੀ. ਕੋਰੋਨਰਜ਼ ਦੀ ਤਾਜ਼ਾ ਰਿਪੋਰਟ ਬਾਰੇ ਟਿੱਪਣੀ ਕਰਦੇ ਹੋਏ ਕੋਰੋਨਰ ਚੀਫ਼ ਲੀਜ਼ਾ ਲੋਫਾਂਟ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਸੂਬੇ ਭਰ ‘ਚ ਨਸ਼ਿਆਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਵਿਕ ਰਿਹਾ ਨਸ਼ਾ ਹਜ਼ਾਰਾਂ ਜਣਿਆਂ ਦੀ ਜਾਨ ਜ਼ੋਖ਼ਮ ‘ਚ ਪਾ ਰਿਹਾ ਹੈ।

ਮੈਂਟਲ ਹੈਲਥ ਅਤੇ ਏਡਿਕਸ਼ਨਜ਼ ਮਨਿਸਟਰ ਜੈਨੀਫਰ ਵਾਈਟਸਾਈਡ ਨੇ ਕੋਰੋਨਰਜ਼ ਰਿਪੋਰਟ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਰਿਪੋਰਟ ਘਾਤਕ ਨਸ਼ਿਆਂ ਦੁਆਰਾ ਸੂਬੇ ਭਰ ਦੀਆਂ ਕਮਿਊਨਿਟੀਆਂ ‘ਤੇ ਪੈਂਦੇ ਭਿਆਨਕ ਪ੍ਰਭਾਵ ਨੂੰ ਦਰਸਾਉਂਦੀ ਹੈ।ਉਹਨਾਂ ਕਿਹਾ ਕਿ ਨਸ਼ਿਆਂ ਨਾਲ ਜਾਨਾਂ ਗੰਵਾਉਣ ਵਾਲਿਆਂ ਨੂੰ ਮਹਿਜ਼ ਅੰਕੜਿਆਂ ਦੇ ਅਧਾਰ ‘ਤੇ ਨਹੀਂ ਸਗੋਂ ਉਹਨਾਂ ਵਿੱਛੜ ਜਾਣ ਵਾਲਿਆਂ ਦੇ ਤੌਰ ‘ਤੇ ਯਾਦ ਕੀਤਾ ਜਾਵੇਗਾ,ਜੋ ਆਪਣੇ ਪਿਆਰਿਆਂ ਨੂੰ ਛੱਡਕੇ ਗਏ ਹਨ।ਉਹਨਾਂ ਅੱਗੇ ਕਿਹਾ ਕਿ ਇਸ ਪਬਲਿਕ ਹੈਲਥ ਐਮਰਜੈਂਸੀ ਨਾਲ ਨਜਿੱਠਣ ਲਈ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।ਜਿਸ ਤਹਿਤ ਨਸ਼ਿਆਂ ਦੀ ਸਪਲਾਈ ਅਤੇ ਆਦਤਾਂ ਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।

ਜੁਲਾਈ ‘ਚ ਟੌਕਸਿਕ ਡਰੱਗ ਨਾਲ ਮਰਨ ਵਾਲਿਆਂ ਦੀ ਪ੍ਰਤੀ ਦਿਨ ਗਿਣਤੀ 6.4 ਦੱਸੀ ਜਾ ਰਹੀ ਹੈ। ਮਰਨ ਵਾਲਿਆਂ ‘ਚ 69% ਦਰ ਉਹਨਾਂ ਲੋਕਾਂ ਦੀ ਹੈ, ਜਿਨਾਂ ਦੀ ਉਮਰ 30 ਸਾਲ ਤੋਂ ਲੈ ਕੇ 59 ਸਾਲ ਦੇ ਵਿਚਕਾਰ ਹੈ। ਅਤੇ ਇਹਨਾਂ ਵਿੱਚੋਂ 77% ਮਰਦ ਸਨ।ਸਭ ਤੋਂ ਵਧੇਰੇ ਮੌਤਾਂ ਵੈਨਕੂਵਰ ਕੋਸਟਲ ਅਤੇ ਫ਼ਰੇਜ਼ਰ ਹੈਲਥ ਅਥਾਰਟੀ ‘ਚ ਹੋਈਆਂ ਹਨ।ਜੋ ਕਿ 2023 ਦੌਰਾਨ ਮਰਨ ਵਾਲ਼ਿਆਂ ਦੀ ਗਿਣਤੀ ਦਾ 56% ਹਿੱਸਾ ਬਣਦਾ ਹੈ।

Leave a Reply