ਬ੍ਰਿਟਿਸ਼ ਕੋਲੰਬੀਆ: ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਵੱਲੋਂ ਸਾਬਕਾ ਪੋਸਟ ਸੈਕੰਡਰੀ ਐਜੂਕੇਸ਼ਨ ਮਨਿਸਟਰ ਸੇਲਿਨਾ ਰੋਬਿਨਸਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਪਿਆ ਸਥਾਨ ਭਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪ੍ਰੀਮੀਅਰ ਵੱਲੋਂ ਲੀਜ਼ਾ ਬੀਅਰ ਨੂੰ ਪੋਸਟ-ਸੈਕੰਡਰੀ ਐਂਡ ਫਿਊਚਰ ਸਕਿੱਲਜ਼ ਪੋਰਟਫੋਲਿਓ ‘ਚ ਐਡ ਕਰ ਦਿੱਤਾ ਹੈ ਜੋ ਕਿ ਪਹਿਲਾਂ ਸਿਟੀਜ਼ਨ ਸਰਵਿਸ ਮਨਿਸਟਰ ਦੇ ਅਹੁਦੇ ‘ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਉਹਨਾਂ ਵੱਲੋਂ ਨਾਲ ਹੀ ਸਿਟੀਜ਼ਨ ਸਰਵਿਸ ਦੀ ਖਾਲ਼ੀ ਹੋਈ ਅਸਾਮੀ ਲਈ ਜਾੱਰਜ ਚਾਓ ਨੂੰ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਲੰਘੀ 5 ਫਰਵਰੀ ਨੂੰ ਸਾਬਕਾ ਮਨਿਸਟਰ ਰੌਬਿਨਸਨ ਵੱਲੋਂ ਮਿਡਲ ਈਸਟ ਨੂੰ ਲੈ ਕੇ ਦਿੱਤੇ ਗਏ ਬਿਆਨ ਕਾਰਨ ਹੋ ਰਹੀ ਲਗਾਤਾਰ ਆਲੋਚਨਾ ਦੇ ਚਲਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।

Leave a Reply