ਓਟਵਾ: ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਵਾਹਨ ਚੋਰੀ ਦੀਆਂ ਘਟਨਾਵਾਂ ‘ਚ ਹੋ ਰਹੇ ਵਾਧੇ ਦੇ ਚਲਦੇ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ $15 ਮਿਲੀਅਨ ਦੇ ਫੰਡ ਦਿੱਤੇ ਗਏ ਹਨ।

ਪਬਲਿਕ ਸੇਫਟੀ ਮਨਿਸਟਰ ਡੌਮੀਨਿਕ ਲੇਬਲੈਂਕ,ਟ੍ਰਾਂਸਪੋਰਟ ਮਨਿਸਟਰ ਪਾਬਲੋ ਰੌਡਰੀਗੱਜ ਅਤੇ ਮਾਂਟਰੀਅਲ ਪੁਲੀਸ ਚੀਫ਼ ਵੱਲੋਂ ਇੱਕ ਨਿਊਜ਼ ਕਾਨਫਰੰਸ ‘ਚ ਇਸਦਾ ਐਲਾਨ ਕੀਤਾ ਗਿਆ ਹੈ।

ਉਹਨਾਂ ਵੱਲੋਂ ਐਲਾਨ ਕਰਦੇ ਕਿਹਾ ਗਿਆ ਹੈ ਕਿ $9.1 ਮਿਲੀਅਨ ਪ੍ਰੋਵਿੰਸ਼ੀਅਲ,ਟੈਰੀਟਰੀਅਲ ਅਤੇ ਮਿਉਂਸਪਲ ਫੋਰਸਜ਼ ਨੂੰ ਦਿੱਤੇ ਜਾਣਗੇ ਅਤੇ $3.5 ਮਿਲੀਅਨ ਇੰਟਰਪੋਲ ਦੇ ਜੁਆਇੰਟ ਟ੍ਰਾਂਸਨੈਸ਼ਨਲ ਵਹੀਕਲ ਕ੍ਰਾਈਮ ਪ੍ਰੋਜੈਕਟ ਦੀ ਜਾਣਕਾਰੀ ‘ਚ ਵਾਧਾ ਕਰਨ ਲਈ ਦਿੱਤੇ ਜਾਣਗੇ।

ਇਸਤੋਂ ਇਲਾਵਾ $2.4 ਮਿਲੀਅਨ ਸਰਕਾਰ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਦੇ ਸਮਰਥਨ ਲਈ ਇਨਵੈਸਟ ਕੀਤੇ ਜਾਣਗੇ। 

Leave a Reply