ਬ੍ਰਿਟਿਸ਼ ਕੋਲੰਬੀਆ:ਦੋ ਮਹੀਨੇ ਤੋਂ ਘੱਟ ਸਮੇਂ ‘ਚ ਸਕੂਲ ਪੜ੍ਹਦੇ ਬੱਚਿਆਂ ਉੱਪਰ ਗੁੱਸੇ ਕਾਰਨ ਕਲਾਸ ‘ਚ ਚੀਜ਼ਾਂ ਸੁੱਟਣ ਵਾਲੇ ਅਧਿਆਪਕ ਨੂੰ ਤਿੰਨ ਦਿਨ ਲਈ ਸਸਪੈਂਡ ਕੀਤੇ ਜਾਣ ਦਾ ਨੋਟਿਸ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਫ਼ਰੇਜ਼ਰ ਕਾਸਕੇਡ ਸਕੂਲ ਡਿਸਟ੍ਰਿਕਟ ਦੇ ਸੈਕੰਡਰੀ ਸਕੂਲ ‘ਚ ਜਸਟਿਨ ਰੇਅ ਆਰਨੇਸਟੋ ਸਾਲ 2022 ‘ਚ ਪੜ੍ਹਾ ਰਿਹਾ ਸੀ।

22 ਮਈ ਤੋਂ ਲੈ ਕੇ 24 ਮਈ ਤੱਕ ਉਸਦਾ ਟੀਚਿੰਗ ਸਰਟੀਫਿਕੇਟ ਸਸਪੈਂਡ ਕੀਤਾ ਜਾਵੇਗਾ। 

ਆਰਨੇਸਟੋ ਵੱਲੋਂ ਸੂਬਾਈ ਟੀਚਰ ਰੈਗਿਊਲੇਸ਼ਨ ਕਮਿਸ਼ਨਰ ਨਾਲ ਹੋਏ ਸਮਝੌਤੇ ‘ਚ ਆਪਣਾ ਦੁਰਵਿਵਹਾਰ ਨੂੰ ਲੈ ਕੇ ਸਵੀਕਾਰ ਕੀਤਾ ਗਿਆ ਹੈ।

ਇਹ ਘਟਨਾ 19 ਜਨਵਰੀ 2022 ਦੀ ਹੈ,ਜਦੋਂ ਉਕਤ ਅਧਿਆਪਕ ਵੱਲੋਂ ਗ੍ਰੇਡ 8 ਦੇ ਸਟੂਡੈਂਟਸ ਨੂੰ ਪੜ੍ਹਾਇਆ ਜਾ ਰਿਹਾ ਸੀ।

ਆਰਨੇਸਟੋ ਵੱਲੋਂ ਨੋਟ ਕੀਤਾ ਗਿਆ ਕਿ ਇੱਕ ਵਿਦਿਆਰਥੀ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਉਸ ਉੱਪਰ ਚਾਰਜਰ ਸੁੱਟਿਆ ਗਿਆ ਅਤੇ ਉਸਤੋਂ ਕੁੱਝ ਦਿਨਾਂ ਬਾਅਦ ਉਸ ਅਧਿਆਪਕ ਦੁਆਰਾ ਇੱਕ ਬੱਚੇ ਵੱਲ ਪੈਂਸਿਲ ਸੁੱਟੀ ਗਈ ਜਿਸਦੇ ਚਲਦੇ ਦਫ਼ਤਰ ਵਲੋਂ ਉਸਨੂੰ ਡਿਸਿਪਲਿਨ ਨੋਟਿਸ ਦੇ ਦਿੱਤਾ ਗਿਆ ਅਤੇ ਮਈ ‘ਚ ਹੁਣ ਉਸਦਾ ਸਰਟੀਫਿਕੇਟ ਤਿੰਨ ਦਿਨ ਲਈ ਸਸਪੈਂਡ ਕੀਤਾ ਜਾਵੇਗਾ।  

Leave a Reply