ਬ੍ਰਿਟਿਸ਼ ਕੋਲੰਬੀਆ:ਬੀ.ਸੀ. ਸਕੀਅ ਰਿਜ਼ੋਰਟ ਵੱਲੋਂ ਉਹਨਾਂ ਸੀਜ਼ਨ ਪਾਸ ਹੋਲਡਰਜ਼ ਨੂੰ ਮੁਫ਼ਤ ਟਿਕਟ ਦਿੱਤੀਆਂ ਜਾ ਰਹੀਆਂ ਹਨ,ਜੋ ਇਸ ਸਾਲ ਗਰਮ ਅਤੇ ਸਧਾਰਨ ਮੌਸਮ ਦੇ ਚਲਦੇ ਪ੍ਰਭਾਵਿਤ ਹੋਏ ਹਨ।

ਟੈਰੇਸ ਦੇ ਸ਼ੇਮਜ਼ ਮਾਊਂਟੇਨ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਗਿਆ ਸੀ ਕਿ ਜੇਕਰ ਸੀਜ਼ਨ ਪਾਸ ਹੋਲਡਰਜ਼ ਦਾ ਰਿਜ਼ੋਰਟ ਬੰਦ ਹੋ ਜਾਂਦਾ ਹੈ ਤਾਂ ਫ੍ਰੀ ਟਿਕਟ ਦੇ ਮੁੱਲ ‘ਚ ਵਾਧਾ ਕੀਤਾ ਜਾਵੇਗਾ।ਹਾਲਾਂਕਿ ਇਸ ਰਿਜ਼ੋਰਟ ਦੁਆਰਾ ਹੋਰ ਅਲਪਾਈਨ ਸਕੀਅ ਏਰੀਆ ਦੇ ਸੀਜ਼ਨ ਪਾਸ ਹੋਲਡਰ ਨੂੰ 50 ਫੀਸਦ ਦੀ ਛੋਟ ਪ੍ਰਦਾਨ ਕਰਦਾ ਹੈ।

ਜ਼ਿਕਰਯੋਗ ਹੈ ਕਿ ਗਰਮ ਅਤੇ ਸਧਾਰਨ ਤਾਪਮਾਨ ਸਥਿਤੀਆਂ ਦੇ ਚਲਦੇ ਸੂਬੇ ਦੇ ਕੁੱਝ ਸਕੀਅ ਰਿਜ਼ੋਰਟਸ ਪ੍ਰਭਾਵਿਤ ਰਹੇ।ਕੁੱਝ ਦੇ ਆਪ੍ਰੇਸ਼ਨ ਬੰਦ ਕਰ ਦਿੱਤੇ ਗਏ ਅਤੇ ਕੁੱਝ ਦੇ ਆਪ੍ਰੇਸ਼ਨ ਪੂਰੀ ਤਰ੍ਹਾਂ ਬੰਦ ਨਹੀਂ ਕੀਤੇ ਗਏ।

ਮਾਊਂਟ ਟਿਮੌਥੀ,ਜੋ ਕਿ  ਸੂਬੇ ਦੇ ਕੈਰੀਬੂ ਰੀਜ਼ਨ ‘ਚ ਸਥਿਤ ਹੈ,ਓਥੇ ਵੀ ਬਰਫ਼ਬਾਰੀ ਦੀ ਕਮੀ ਕਾਰਨ ਜਨਵਰੀ ‘ਚ ਆਪ੍ਰੇਸ਼ਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਮੌਸਮੀ ਹਲਾਤਾਂ ਕਾਰਨ ਪ੍ਰਭਾਵਿਤ ਹੋਏ ਪਾਸ ਹੋਲਡਰਜ਼ ਨੂੰ ਸ਼ੇਮਜ਼ ਮਾਊਂਟੇਨ ਸਕੀਅ ਰਿਜ਼ੋਰਟਸ ਵੱਲੋਂ ਮੁਫ਼ਤ ਟਿਕਟਾਂ ਆੱਫ਼ਰ ਕੀਤੀਆਂ ਜਾ ਰਹੀਆਂ ਹਨ।

Leave a Reply