ਲੈਂਗਲੀ:ਲੈਂਗਲੀ ਆਰ.ਸੀ.ਐੱਮ.ਪੀ. ਵੱਲੋਂ ਵਿੱਲਬੀਅ ਦੇ ਗੁਆਂਢ ‘ਚ ਅੱਜ ਸਵੇਰੇ ਵਾਪਰੀ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਨੂੰ ਸਵੇਰੇ 6:45 ਵਜੇ 210 ਸਟ੍ਰੀਟ ਅਤੇ 77 ਐਵੀਨਿਊ ਵਿਖੇ ਗੋਲੀਆਂ ਚੱਲਣ ਦੀ ਘਟਨਾ ਦੀ ਜਾਣਕਾਰੀ ਮਿਲੀ।
ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਗੋਲੀ ਚੱਲਣ ਦੇ ਸਬੂਤ ਮਿਲੇ,ਪਰ ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਮਿਲੀ।
ਪੁਲੀਸ ਵੱਲੋਂ ਇਸ ਨੂੰ ਟਾਰਗੈਟੇਡ ਸ਼ੂਟਿੰਗ ਦੱਸਿਆ ਜਾ ਰਿਹਾ ਹੈ।

Leave a Reply