ਬ੍ਰਿਟਿਸ਼ ਕੋਲੰਬੀਆ:ਬੀ.ਸੀ. ਦੇ ਪਹਾੜੀ ਖੇਤਰਾਂ ‘ਚ ਗੱਡੀ ਚਲਾਉਣ ਵਾਲਿਆਂ ਨੂੰ ਵੀਕੈਂਡ ਮੌਕੇ ਮੌਸਮੀ ਹਾਲਾਤਾਂ ਨੂੰ ਧਿਆਨ ‘ਚ ਰੱਖਣ ਲਈ ਕਿਹਾ ਜਾ ਰਿਹਾ ਹੈ।
ਅੱਜ ਸਵੇਰੇ ਇਨਵਾਇਰਮੈਂਟ ਕੈਨੇਡਾ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ,ਜਿਸ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਕੁੱਝ ਰੂਟਾਂ ਉੱਪਰ ਬਰਫ਼ਬਾਰੀ ਹੋ ਸਕਦੀ ਹੈ।
ਇਸ ਐਡਵਾਈਜ਼ਰੀ ਦੇ ਅਧੀਨ ਆਉਣ ਵਾਲੇ ਹਾਈਵੇ ‘ਚ ਹੋਪ ਤੋਂ ਮੈਰੇਟ ‘ਚ ਪੈਣ ਵਾਲੇ ਕੋਕਾਹਾੱਲਾ ਹਾਈਵੇ,ਹੋਪ ਅਤੇ ਪ੍ਰਿੰਸਟਨ ਵਿਚਕਾਰ ਪੈਂਦੇ ਹਾਈਵੇ 3,ਪਾੱਲਸਨ ਸਮਿੱਟ ਅਤੇ ਕੂਟਨੇ ਪਾਸ ਵਿਚਕਾਰ ਪੈਂਦੇ ਹਾਈਵੇ 3,ਈਗਲ ਪਾਸ ਅਤੇ ਰੋਜਰਜ਼ ਪਾਸ ਵਿਚਕਾਰ ਪੈਂਦੇ ਟ੍ਰਾਂਸ ਕੈਨੇਡਾ ਹਾਈਵੇ ਸ਼ਾਮਲ ਰਹੇਗਾ।
ਇਸਦੇ ਨਾਲ ਹੀ ਵੈਨਕੂਵਰ ਵਾਸੀਆਂ ਲਈ ਵੀ ਹਲਕੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਮੌਸਮ ਮਹਿਕਮੇ ਮੁਤਾਬਕ ਅਗਲੇ ਹਫ਼ਤੇ ਸੋਮਵਾਰ ਅਤੇ ਮੰਗਲਵਾਰ ਨੂੰ ਤਾਪਮਾਨ 0 ਸੈਲਸੀਅਸ ਤੱਕ ਪਹੁੰਚਣ ਦੇ ਚਲਦੇ ਬਰਫ਼ਬਾਰੀ ਹੋ ਸਕਦੀ ਹੈ।
ਓਥੇ ਹੀ ਐਬਟਸਫਰਡ ‘ਚ ਵੀ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਮੌਸਮ ਮਹਿਕਮੇ ਮੁਤਾਬਕ ਮੀਂਹ ਅਤੇ ਬਰਫ਼ਬਾਰੀ ਦੀ 60% ਸੰਭਾਵਨਾ ਰਹੇਗੀ।

Leave a Reply