ਕਿਊਬੈਕ:ਮਾਂਟ੍ਰੀਅਲ ਦੀਆਂ ਦੋ ਯੂਨੀਵਰਸਟੀਆਂ ਵੱਲੋਂ ਕਿਊਬੈਕ ਸਰਕਾਰ ਉੱਪਰ ਟਿਊਸ਼ਨ ਫੀਸ ‘ਚ ਵਾਧਾ ਕਰਨ ਕਰਕੇ ਮੁਕੱਦਮਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਹ ਮੁਕੱਦਮਾ ਸੂਬੇ ਤੋਂ ਬਾਹਰ ਵਾਲੇ ਵਿਦਿਆਰਥੀਆਂ ਦੀ ਟਿਊਸ਼ਨ ਫੀਸ ‘ਚ ਵਾਧਾ ਕਰਨ ਕਰਕੇ ਕੀਤਾ ਗਿਆ ਹੈ,ਕਿਉਂਕਿ ਵਿਦਿਆਰਥੀਆਂ ਦੇ ਦਾਖਲੇ ਦੀ ਦਰ ‘ਚ ਗਿਰਵਾਟ ਦਰਜ ਕੀਤੀ ਗਈ ਹੈ।
ਕਨਕੌਰਡੀਆ ਯੂਨੀਵਰਸਟੀ ਵੱਲੋਂ ਕੈਨੇਡਾ ਦੇ ਬਾਕੀ ਹਿੱਸਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਦਰ ‘ਚ 27 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ,ਜਦੋਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਚ 12 ਫੀਸਦ ਦੀ ਕਮੀ ਦੇਖੀ ਗਈ ਹੈ।
ਓਥੇ ਹੀ ਮੇਕਗਿੱਲ ਯੂਨੀਵਰਸਟੀ ਦੁਆਰਾ ਸੂਬੇ ਤੋਂ ਬਾਹਰ ਦੇ ਵਿਦਿਆਰਥੀਆਂ ਦੀ ਐਪਲੀਕੇਸ਼ਨਜ਼ ‘ਚ 20 ਫੀਸਦ ਦੀ ਕਮੀ ਦੇਖੀ ਗਈ ਹੈ।
ਜਿਸਦੇ ਚਲਦੇ ਹੁਣ ਇਹਨਾਂ ਵਿੱਦਿਅਕ ਅਦਾਰਿਆਂ ਵੱਲੋਂ ਸਰਕਾਰ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ।

Leave a Reply