ਇੰਗਲੈਂਡ: ਬ੍ਰਿਟੇਨ ਸਰਕਾਰ (Britain Govt)  ਵੱਲੋਂ ਅੱਜ ਨੌਜਵਾਨ ਪੀੜ੍ਹੀ ਦੁਆਰਾ ਸਿਗਰੇਟ (Cigarettes) ਦੀ ਖ਼ਰੀਦ ਨੂੰ ਲੈ ਕੇ ਪਾਬੰਦੀ ਲਗਾਉਣ (Ban) ਨੂੰ ਲੈ ਕੇ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਜਿਸ ਤਹਿਤ ਨੌਜਵਾਨਾਂ ਉੱਪਰ ਤੰਬਾਕੂ ਖਰੀਦਣ ਉੱਪਰ ਪਾਬੰਦੀ ਹੋਵੇਗੀ। ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਬ੍ਰਿਟੇਨ ਨਾ ਸਿਰਫ਼, ਵਿਸ਼ਵ ਭਰ ਵਿੱਚ ਤੰਬਾਕੂ ਨੂੰ ਲੈ ਕੇ ਬਣਾਏ ਨਿਯਮਾਂ ‘ਚੋਂ ਸਭ ਤੋਂ ਸਖ਼ਤ ਨਿਯਮ ਲਾਗੂ ਕਰਨ ਵਾਲਾ ਦੇਸ਼ ਬਣ ਜਾਵੇਗਾ, ਸਗੋਂ ਵੱਡੀਆਂ ਤੰਬਾਕੂ ਫ਼ਰਮਜ਼ ਨੂੰ ਵੀ ਨੁਕਸਾਨ ਕਰੇਗਾ।
ਇਸ ਪ੍ਰਸਤਾਵ ਦੀ ਜਾਣਕਾਰੀ ਅੱਜ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਆਪਣੇ ਟਵਿੱਟਰ ਹੈਂਡਲ ਜ਼ਰੀਏ ਟਵੀਟ ਕਰ ਸਾਂਝੀ ਕੀਤੀ। ਉਹਨਾਂ ਵੱਲੋਂ ਕੰਜ਼ਰਵੇਟਿਵ ਪਾਰਟੀ ਕਾਨਫਰੰਸ ਦੌਰਾਨ ਇਸ ਪ੍ਰਸਤਾਵ ਦਾ ਐਲਾਨ ਕੀਤਾ ਗਿਆ।

ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਬ੍ਰਿਟੇਨ ਦੀ ਹੈਲਥ ਸਰਵਿਸ ਨੂੰ ਤੰਬਾਕੂ ਸੇਵਨ ਦੀ ਸਾਲਾਨਾ ਕੀਮਤ $20.6 ਬਿਲੀਅਨ ਪੈਂਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੌਜਵਾਨਾਂ ਦੁਆਰਾ ਵਰਤੇ ਜਾਂਦੇ ਵੇਪਿੰਗ ਪਦਾਰਥਾਂ ਉੱਪਰ ਵੀ ਧਿਆਨ ਦੇਵੇਗੀ।
ਤੰਬਾਕੂ ਦੇ ਸੇਵਨ ਨੂੰ ਲੈ ਕੇ ਕਾਰਵਾਈ ਕਰਨ ਵਾਲੇ ਸਿਹਤ ਅਤੇ ਕੰਪੇਨ ਗਰੁੱਪਾਂ ਵੱਲੋਂ ਪੀ.ਐੱਮ. ਰਿਸ਼ੀ ਸੁਨਕ ਦੀ ਇਸ ਯੋਜਨਾ ਦਾ ਸਵਾਗਤ ਕੀਤਾ ਗਿਆ ਹੈ।

ਹਾਲਾਂਕਿ ਤੰਬਾਕੂ ਇੰਡਸਟਰੀ ਵੱਲੋਂ ਇਸ ਪ੍ਰੋਪੋਜ਼ਲ ਦੀ ਨਿੰਦਾ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਨਿਯਮ ਲਾਗੂ ਕਰਨਾ ਔਖਾ ਹੋਵੇਗਾ।

Leave a Reply