ਕੈਨੇਡਾ: ਨੈਸ਼ਨਲ ਪੇਅਰੋਲ ਇੰਸਟੀਚਿਊਟ ( National Payroll Institute) ਦਾ ਸਰਵੇ ਦੱਸਦਾ ਹੈ ਕਿ ਇਸ ਸਮੇਂ ਕੈਨੇਡਾ ਵਾਸੀ ਮਹਿੰਗਾਈ, ਉੱਚੀਆਂ ਵਿਆਜ ਦਰਾਂ ਅਤੇ ਰਹਿਣ ਦੀਆਂ ਲਾਗਤਾਂ ਦਾ ਸਾਹਮਣਾ ਕਰ ਰਹੇ ਹਨ।

ਇਸ ਮਹਿੰਗਾਈ ਦੇ ਦੌਰ ‘ਚ ਆਰਥਿਕ ਦਬਾਅ (Financial Stress)  ਸਭ ਤੋਂ ਵਧੇਰੇ ਪੈ ਰਿਹਾ।
ਇਸ ਸਰਵੇ ‘ਚ ਸ਼ਾਮਲ 1500 ਕੈਨੇਡਾ ਵਾਸੀਆਂ ‘ਚ 81% ਉਹ ਦੇਸ਼ ਵਾਸੀ ਸਨ,ਜੋ ਇਸ ਸਮੇਂ ਫੁਲ-ਟਾਈਮ ਕੰਮ ਕਰ ਰਹੇ ਹਨ। ਇਸ ਸਮੇਂ ਦੌਰਾਨ ਆਰਥਿਕ ਦਬਾਅ ਦਾ ਸਾਹਮਣਾ ਕਰਨ ਵਾਲੇ ਕੈਨੇਡਾ ਵਾਸੀਆਂ ‘ਚ 20 ਫੀਸਦ ਦਾ ਵਾਧਾ ਹੋਇਆ ਹੈ ਅਤੇ ਇਹ ਦਰ ਹੁਣ ਵਧ ਕੇ 37 ਫੀਸਦ ਹੋ ਗਈ ਹੈ।
ਨੈਸ਼ਨਲ ਪੇਅਰੋਲ ਇੰਸਟੀਚਿਊਟ ਦੀ ਰਿਪੋਰਟ ਦੱਸਦੀ ਹੈ ਕਿ ਪਿਛਲੇ ਦਸ ਸਾਲਾਂ ‘ਚ ਇਹ ਅਜਿਹਾ ਸਮਾਂ ਹੈ ਜਦੋਂ ਲੋਕਾਂ ਨੂੰ ਬੱਚਤ ਕਰਨ ਲਈ ਕੋਈ ਵੀ ਪੈਸਾ ਨਹੀਂ ਬਚ ਰਿਹਾ।

ਸਰਵੇ ‘ਚ ਮੌਜੂਦ 63 ਫੀਸਦ ਲੋਕੀਂ ਆਪਣੀ ਪੂਰੀ ਆਮਦਨ ਖ਼ਰਚ ਕਰ ਰੋਜ਼ਾਨਾ ਜ਼ਿੰਦਗੀ ਬਸਰ ਕਰ ਰਹੇ ਹਨ। ਜਦੋਂ ਕਿ 30 ਫੀਸਦ ਕਰਜ਼ਾ ਲੈ ਕੇ ਅਪਾਣਾ ਖ਼ਰਚਾ ਪੂਰਾ ਕਰ ਰਹੇ ਹਨ।
ਫਾਇਨੈਂਸ ਮਾਹਰਾਂ ਵੱਲੋਂ ਇਸ ਸਮੇਂ ਇਹੀ ਸੁਝਾਅ ਦਿੱਤੇ ਜਾ ਰਹੇ ਹਨ ਕਿ ਰੋਜ਼ਾਨਾ ਜ਼ਿੰਦਗੀ ‘ਚ ਹੋਣ ਵਾਲੇ ਵਾਧੂ ਖ਼ਰਚਿਆਂ ਉੱਪਰ ਨਕੇਲ ਪਾ ਕੇ ਹੀ ਮਹਿੰਗਾਈ ਦੇ ਇਸ ਮੁਸ਼ਕਲ ਦੌਰ ਨਾਲ ਨਜਿੱਠਿਆ ਜਾ ਸਕਦਾ ਹੈ, ਜਿਸ ਵਿੱਚ ਘਰ ਦੀ ਮੁਰੰਮਤ ਨੂੰ ਥੋੜਾ ਸਮਾਂ ਰੁਕ ਕੇ ਕਰਵਾਉਣਾ ਅਤੇ ਫੈਮਿਲੀ ਵੇਕੇਸ਼ਨ ਨੂੰ ਰੱਦ ਕਰਨਾ ਸ਼ਾਮਲ ਹੋਵੇਗਾ।

Leave a Reply