ਬ੍ਰਿਟਿਸ਼ ਕੋਲੰਬੀਆ: ਇਸ ਸਾਲ ਜੰਗਲੀ ਅੱਗ (Wildfire Season) ਕਾਰਨ ਦੇਸ਼ ਭਰ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ।

ਨੈਸ਼ਨਲ ਇੰਸ਼ੋਰੈਂਸ਼ ਬਿਉਰੋ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਓਕਾਨਾਗਨ ਅਤੇ ਸ਼ੁਸਵੈਪ ਖੇਤਰਾਂ ਵਿੱਚ ਜੰਗਲੀ ਅੱਗ ਨੇ ਲਗਭਗ $750 ਮਿਲੀਅਨ ਡਾਲਰ ਦੇ ਬੀਮੇ ਦਾ ਨਕਸਾਨ ਕੀਤਾ ਹੈ।

ਇੰਸ਼ੋਰੈਂਸ਼ ਬਿਊਰੋ ਆਫ ਕੈਨੇਡਾ (Insurance bureau of Canada)  ਦਾ ਕਹਿਣਾ ਹੈ ਕਿ ਕੇਟਾਸਟ੍ਰੋਫ ਇੰਡੈਕਸ ਅਤੇ ਕੁਆਂਟੀਫਿਕੇਸ਼ਨ ਦੇ ਨਵੇਂ ਅੰਦਾਜ਼ੇ ਮੁਤਾਬਕ ਬੀ.ਸੀ. ਵਿੱਚ ਦਰਜ ਕੀਤਾ ਗਿਆ ਇਹ ਸਭ ਤੋਂ ਮਹਿੰਗਾ ਬੀਮਾ ਈਵੈਂਟ ਅਤੇ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੀ ਘਟਨਾ ਮੰਨੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਲ 2003 ਵਿੱਚ ਕੇਲੋਨਾ ਨੇੜੇ ਜੰਗਲੀ ਅੱਗ ਦੇ ਕਾਰਨ $200 ਮਿਲੀਅਨ ਦੀ ਇੰਸ਼ੋਰੈਂਸ਼ ਦਾ ਨੁਕਸਾਨ ਹੋਇਆ ਸੀ।
ਜਦੋਂ ਕਿ ਇਸ ਸਾਲ 15 ਅਗਸਤ ਤੋਂ ਲੈ ਕੇ 21 ਸਤੰਬਰ ਤੱਕ ਬਲਣ ਵਾਲੀ ਮੈਕਡੂਗਲ ਕ੍ਰੀਕ ਜੰਗਲੀ ਅੱਗ ਦੇ ਕਾਰਨ $480 ਮਿਲੀਅਨ ਦਾ ਨੁਕਸਾਨ ਹੋਇਆ।

ਜਿਸਦੀ ਜਾਣਕਾਰੀ ਆਈ.ਸੀ.ਬੀ. ਦੁਆਰਾ ਦਿੱਤੀ ਗਈ ਹੈ।
ਜਲਵਾਯੂ ਪਰਿਵਰਤਨ ਦੇ ਕਾਰਨ ਅਗਲੇ ਸਾਲ ਵੀ ਗਰਮੀਆਂ ‘ਚ ਜੰਗਲੀ ਅੱਗ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।

Leave a Reply