ਬ੍ਰਿਟਿਸ਼ ਕੋਲੰਬੀਆ:ਸਿਹਤ ਮੰਤਰੀ ਮਾਰਕ ਹੋਲੈਂਡ  ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ ਫੈਡਰਲ ਸਰਕਾਰ ਦੀ $196 ਬਿਲੀਅਨ ਦੀ ਹੈਲਥ ਗ੍ਰਾਂਟ ਸਾਈਨ (Health Grant) ਕਰਨ ਵਾਲਾ, ਬ੍ਰਿਟਿਸ਼ ਕੋਲੰਬੀਆ (British Columbia) ਪਹਿਲਾ ਸੂਬਾ ਬਣ ਗਿਆ ਹੈ।
ਜੋ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਇਸ ਸਾਲ ਦੇ ਸ਼ੁਰੂ ਵਿੱਚ ਐਲਾਨ ਕੀਤਾ ਗਿਆ ਸੀ।
ਇਸ ਡੀਲ ਦੇ ਤਹਿਤ ਫੈਡਰਲ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਬੀ.ਸੀ. ਨੂੰ $1.2 ਬਿਲੀਅਨ ਦੇ ਫੰਡਜ਼ ਦੇਵੇਗੀ।
ਜਿਸਦੇ ਬਦਲੇ ‘ਚ ਸੂਬਾ ਸਰਕਾਰ ਵੱਲੋਂ ਟੀਮ ਬੇਸਡ ਫੈਮਿਲੀ ਹੈਲਤ ਕੇਅਰ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਮਰੀਜ਼ਾਂ ਦੀ ਪਹੁੰਚ ਲਈ ਬਿਹਤਰ ਸਿਹਤ ਸੇਵਾਵਾਂ ਮੁਹੱਈਆਂ ਕਰੇਗੀ।
ਇਸ ਤੋਂ ਇਲਾਵਾ ਸੂਬਾ ਸਰਕਾਰ ਫਰਸਟ ਨੇਸ਼ਨ ਹੈਲਥ ਅਥਾਰਿਟੀਜ਼ ਨਾਲ ਮਿਲਕੇ ਕੰਮ ਕਰੇਗੀ ਤਾਂ ਜੋ ਟਰੌਮਾ ਇਨਫੌਰਮਡ ਟ੍ਰੀਟਮੈਂਟ ਅਤੇ ਕੇਅਰ ਵਿੱਚ ਸੁਧਾਰ ਕਰੇਗੀ।

Leave a Reply