ਬ੍ਰਿਟਿਸ਼ ਕੋਲੰਬੀਆ:ਮੈਰਿਟ ‘ਚ ਇੱਕ ਵਾਰ ਫਿਰ ਤੋਂ ਐਮਰਜੈਂਸੀ ਮੈਡੀਕਲ ਸਰਵਿਸਜ਼ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਤਿੰਨ ਦਿਨਾਂ ‘ਚ ਦੂਜੀ ਵਾਰ ਹੈ ਜਦੋਂ ਇਹ ਸੇਵਾਵਾਂ ਬੰਦ ਹੋਈਆਂ ਹਨ।
ਹੁਣ ਮੈਰਿਟ ਵਾਸੀਆਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਮੈਡੀਕਲ ਸੇਵਾਵਾਂ ਲਈ ਸ਼ਹਿਰ ਤੋਂ ਬਾਹਰ ਜਾਣਾ ਪਵੇਗਾ।
ਸਟਾਫ ਦੀ ਕਮੀ ਕਾਰਨ ਐਮਰਜੈਂਸੀ ਕਮਰਿਆਂ ਨੂੰ ਬੰਦ ਕੀਤਾ ਗਿਆ ਹੈ।
ਹੈਲ਼ਥ ਅਥਾਰਿਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਈ.ਆਰ. ਸਰਵਿਸ ਸਟਾਫ ਦੀ ਕਮੀ ਕਾਰਨ ਬੰਦ ਕੀਤੀ ਗਈ ਹੈ।
ਜੋ ਕਿ ਅੱਜ ਸ਼ਾਮ 7 ਵਜੇ ਤੱਕ ਬੰਦ ਰਹੇਗੀ।
ਮਰੀਜ਼ਾਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਰੋਇਲ ਇਨਲੈਂਡ ਹਾਸਪਿਟਲ ਕੈਮਲੂਪਸ ਜਾਣ ਲਈ ਕਿਹਾ ਗਿਆ ਹੈ।
ਮੈਰਿਟ ਮੇਅਰ ਵੱਲੋਂ ਇਸ ਬੰਦ ਦੇ ਕਾਰਨ ਨਰਾਜ਼ਗੀ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਇਸ ਸਾਲ ‘ਚ ਇਹ 16ਵੀਂ ਵਾਰ ਹੈ ਜਦੋਂ ਇਹ ਕਲੋਜ਼ਰ ਹੋਇਆ ਹੈ।

Leave a Reply