ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ 19 ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਨੂੰ ਲੈ ਕੇ ਸਮਝੌਤਾ ਕੀਤੇ ਜਾਣ ਦੀ ਅਪਡੇਟ ਆ ਰਹੀ ਹੈ।
ਬੀ.ਸੀ. ਪਬਲਿਕ ਸਰਵਿਸ ਦੀ ਮੁਖੀ ਸੈਂਡਰਾ ਸਾਲਟਰ ਦੁਆਰਾ ਸੋਮਵਾਰ ਨੂੰ ਜਾਂਚ ਬਾਰੇ ਅਪਡੇਟ ਸਾਂਝੀ ਕੀਤੀ ਗਈ ਹੈ।ਜਿਸ ‘ਚ ਕਿਹਾ ਗਿਆ ਹੈ ਕਿ 22 ਈ-ਮੇਲ ਇਨਬਾਕਸ ਐਕਸੈੱਸ ਕੀਤੇ ਜਾ ਸਕਦੇ ਹਨ,ਜਿਨ੍ਹਾਂ ‘ਚੋਂ 19 ਇਨਬਾਕਸ ‘ਚ ਵਿਅਕਤੀਆਂ ਦੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਸ਼ਾਮਲ ਹੈ।
ਸਾਲਟਰ ਦਾ ਕਹਿਣਾ ਹੈ ਕਿ ਜੋ ਇਸ ਸਾਈਬਰ ਹਮਲੇ ਤੋਂ ਪ੍ਰਭਾਵਿਤ ਹੋਏ ਹਨ ਉਹਨਾਂ ਨੂੰ ਇਸਦੀ ਜਾਣਕਰੀ ਦੇ ਦਿੱਤੀ ਗਈ ਹੈ।
ਉਹਨਾਂ ਨੂੰ ਕ੍ਰੈਡਿਟ ਦਾ ਧਿਆਨ ਰੱਖਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਈਬਰ ਹਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਫਿਰੌਤੀ ਲਈ ਕੀਤਾ ਗਿਆ ਹਮਲਾ ਨਹੀਂ ਸੀ,ਸਗੋਂ ਸਟੇਟ ਜਾਂ ਸਟੇਟ-ਸਪਾਂਸਰਡ ਐਕਟਰ ਦੁਆਰਾ ਕਰਵਾਇਆ ਗਿਆ ਹਮਲਾ ਹੋਣ ਦੀ ਸੰਭਾਵਨਾ ਹੈ।