ਵੈਨਕੂਵਰ: ਮੈਟਰੋ ਵੈਨਕੂਵਰ ‘ਚ ਗੈਸ ਦੀਆਂ ਕੀਮਤਾਂ ‘ਚ ਗਿਰਾਵਟ,ਕੈਨੇਡਾ ਡੇਅ ਤੱਕ ਸਿਲਸਿਲਾ ਜਾਰੀ ਰਹਿਣ ਦੀ ਉਮੀਦ
ਮੈਟਰੋ ਵੈਨਕੂਵਰ: ਲੋਅਰ ਮੇਨਲੈਂਡ ‘ਚ ਇਸ ਹਫ਼ਤੇ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਦੀਆਂ ਕੀਮਤਾਂ ‘ਚ ਸਥਿਰਤਾ ਵੇਖਣ ਨੂੰ ਮਿਲੀ।
ਕੁੱਝ ਮਾਹਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਉਂ-ਜਿਉਂ ਕੈਨੇਡਾ ਡੇਅ ਨਜ਼ਦੀਕ ਆਉਂਦਾ ਰਹੇਗਾ,ਗੈਸ ਦੀਆਂ ਕੀਮਤਾਂ ਵਿੱਚ ਗਿਰਵਾਟ ਹੁੰਦੀ ਜਾਵੇਗੀ।
ਗੈਸਬੱਡੀ ਮੁਤਾਬਕ ਇਸ ਇਲਾਕੇ ‘ਚ ਔਸਤਨ ਰੀਟੇਲ ਕੀਮਤਾਂ ‘ਚ ਪ੍ਰਤੀ ਲੀਟਰ 9.5 ਸੈਂਟਸ ਦੀ ਕਮੀ ਆਈ ਹੈ।ਐਤਵਾਰ ਨੂੰ ਔਸਤਨ ਕੀਮਤ ਪ੍ਰਤੀ ਲੀਟਰ 182.51 ਸੈਂਟਸ ਦਰਜ ਕੀਤੀ ਗਈ ਹੈ।

Leave a Reply