ਬ੍ਰਿਟਿਸ਼ ਕੋਲੰਬੀਆ: ਇੱਕ ਤਾਜ਼ਾ ਰਿਪੋਰਟ ਮੁਤਾਬਕ ਕੈਨੇਡਾ ‘ਚ ਰੈਂਟਲ ਯੂਨਿਟ ਦੀ ਕੀਮਤ ਫ਼ਰਵਰੀ ਮਹੀਨੇ ‘ਚ $2193 ਰਿਹਾ,ਜੋ ਕਿ ਸਤੰਬਰ 2023 ਤੋਂ ਬਾਅਦ ਤੇਜ਼ੀ ਨਾਲ ਅਤੇ ਸਾਲ-ਦਰ-ਸਾਲ ‘ਚ 10.5% ਤੱਕ ਦਾ ਵਾਧਾ ਦਰਸਾ ਰਿਹਾ ਹੈ।
ਇਹ ਡਾਟਾ ਅੱਜ ਰੈਂਟਲਜ਼ ਡਾਟ ਸੀਏ ਅਤੇ ਅਰਬਨੇਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ।
ਸਰਵੇਖਣ ਦੱਸਦਾ ਹੈ ਕਿ ਫ਼ਰਵਰੀ ਮਹੀਨੇ ‘ਚ ਇੱਕ ਬੈੱਡਰੂਮ ਯੂਨਿਟ ਦੀ ਔਸਤਨ ਮਹੀਨੇਵਾਰ ਕੀਮਤ ਪਿਛਲੇ ਸਾਲ ਦੇ ਮੁਕਾਬਲੇ 12.9% ਵੱਧ ਰਹੀ ਹੈ।
ਜਦੋਂ ਕਿ ਦੋ-ਬੈੱਡਰੂਮ ਯੂਨਿਟ ਦੀ ਕੀਮਤ $2293 ਰਹੀ,ਜੋ ਕਿ ਸਾਲਾਨਾ 11.3% ਦਾ ਵਾਧਾ ਦਰਸਾ ਰਹੀ ਹੈ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੈਨੇਡਾ ‘ਚ ਪਿਛਲੇ 2 ਸਾਲਾਂ ਕਿਰਾਏ ਦੀਆਂ ਕੀਮਤਾਂ 21% ਵਧੀਆਂ ਹਨ,ਜੋ ਕਿ ਮਹੀਨੇਵਾਰ ਔਸਤਨ $384 ਦਾ ਵਾਧਾ ਦਰਸਾ ਰਹੀਆਂ ਹਨ।
ਬੀ.ਸੀ. ਅਤੇ ਓਂਟਾਰੀਓ ਵੱਲੋਂ ਫਰਵਰੀ ਮਹੀਨੇ ‘ਚ ਸਭ ਤੋਂ ਹੌਲੀ ਵਾਧਾ ਕ੍ਰਮਵਾਰ 1.3% ਅਤੇ 1% ਦਰਜ ਕੀਤਾ ਗਿਆ ਹੈ।
ਪਰ ਇਹ ਦੋਵੇਂ ਸੂਬੇ ਕੈਨੇਡਾ ਭਰ ‘ਚ ਸਭ ਤੋਂ ਮਹਿੰਗੇ ਰਹੇ ਜਿੱਥੇ ਬੀ.ਸੀ. ‘ਚ ਔਸਤਨ ਕਿਰਾਇਆ $2,481 ਰਿਹਾ,ਓਥੇ ਹੀ ਓਂਟਾਰੀਓ ‘ਚ ਇਹ $2,431 ਦਰਜ ਕੀਤਾ ਗਿਆ ਹੈ।

 

 

 

 

 

 

 

 

 

 

Leave a Reply