ਬ੍ਰਿਟਿਸ਼ ਕੋਲੰਬੀਆ:ਆਈ.ਸੀ.ਬੀ.ਸੀ. ਦੁਆਰਾ ਲੋਕਾਂ ਨੂੰ ਸਕੈਮ ਬਾਰੇ ਜਾਣਕਾਰੀ ਦਿੰਦੇ ਹੋਏ ਸਾਵਧਾਨ ਰਹਿਣ ਦੀ ਤਾਕੀਦ ਕੀਤੀ ਜਾ ਰਹੀ ਹੈ।
ਆਈ.ਸੀ.ਬੀ.ਸੀ. ਦਾ ਕਹਿਣਾ ਹੈ ਕਿ ਉਸ ਦੁਆਰਾ ਟ੍ਰੈਫ਼ਿਕ ਟਿਕਟ ਲਈ ਕਦੇ ਵੀ ਮੈਸੇਜ ਨਹੀਂ ਭੇਜਿਆ ਜਾਂਦਾ ਹੈ।
ਇਸਦੇ ਨਾਲ ਹੀ ਸੂਬਾਈ ਸਰਕਾਰ ਅਤੇ ਵੈਨਕੂਵਰ ਸਿਟੀ ਵੱਲੋਂ ਵੀ ਲੋਕਾਂ ਨੂੰ ਇਸ ਸਕੈਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ,ਤਾਂ ਜੋ ਇਸ ਸਕੈਮ ਤੋਂ ਬਚਿਆ ਜਾ ਸਕੇ।
ਆਈ.ਸੀ.ਬੀ.ਸੀ. ਵੱਲੋਂ ਟੈਕਸਟ ਮੇਸੇਜ ਦੀ ਫੋਟੋ ਵੀ ਸਾਂਝੀ ਕੀਤੀ ਗਈ ਹੈ,ਜਿਸ ‘ਚ 46 ਕਿਲੋਮੀਟਰ ਪ੍ਰਤੀ ਘੰਟਾ ਅਤੇ 30 ਕਿ.ਮੀ. ਪ੍ਰਤੀ ਘੰਟਾ ਦੀ ਸਪੀਡ ਨਾਲ ਗੱਡੀ ਚਲਾਉਣ ਵਾਲਿਆਂ ਨੂੰ ਬਿਨਾਂ ਅਦਾਲਤ ‘ਚ ਪੇਸ਼ ਹੋਏ ਟਿਕਟ ਭੇਜੇ ਜਾ ਰਹੇ ਹਨ।
ਸਕੈਮਰ ਦੁਆਰਾ ਮੈਸੇਜ ਦੇ ਹੇਠ ਇੱਕ ਲੰਿਕ ਵੀ ਵੀ ਦਿੱਤਾ ਗਿਆ ਹੈ,ਜਿਸ ਉੱਪਰ ਕਲਿਕ ਕਰਨ ਦੀ ਹਿਦਇਤ ਦਿੱਤੀ ਗਈ ਹੈ।
ਆਈ.ਸੀ.ਬੀ.ਸੀ. ਦਾ ਕਹਿਣਾ ਹੈ ਕਿ ਜੇਕਰ ਅਜਿਹਾ ਕੋਈ ਵੀ ਲੰਿਕ ਆਉਂਦਾ ਹੈ ਤਾਂ ਇਸਨੂੰ ਨਜ਼ਰਅੰਦਾਜ਼ ਜਾਂ ਡਿਲੀਟ ਕੀਤਾ ਜਾਵੇ।

 

Leave a Reply