ਕੈਨੇਡਾ:ਗਾਜ਼ਾ (Gaza) ਪੱਟੀ ‘ਚ ਜਿੱਥੇ ਇਜ਼ਰਾਈਲ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ,ਓਥੇ ਹੀ ਵਿਸ਼ਵ ਭਰ ਦੇ ਲੀਡਰਾਂ ਵੱਲੋਂ ਮਨੁੱਖੀ ਮਦਦ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ।
ਅਮਰੀਕਾ ਅਤੇ ਫਰਾਂਸ ਤੋਂ ਦੁਆਰਾ ਅਸਥਾਈ ਤੌਰ ‘ਤੇ ਜੰਗਬੰਦੀ ਦੀ ਮਮਗ ਕੀਤੀ ਜਾ ਰਹੀ ਹੈ,ਅਤੇ ਇਹ ਮੰਗ ਰੱਖਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਕੈਨੇਡਾ (Canada) ਵੀ ਸ਼ਾਮਲ ਹੋ ਚੁੱਕਿਆ ਹੈ।
ਇਸ ਬਾਰੇ ਟਿੱਪਣੀ ਕਰਦੇ ਡਿਫੈਂਸ ਮਨਿਸਟਰ ਬਿਲ ਬਲੇਅਰ ਨੇ ਕਿਹਾ ਕਿ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ,ਤਾਂ ਕਿ ਮਿਡਲ ਈਸਟ ਵਿੱਚ ‘ਹਿਊਮੈਨੀਟੇਰੀਅਨ ਪਾੱਜ਼’ ਲਾਗੂ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਡੀ.ਸੀ. ਵਾਸ਼ਿੰਗਟਨ ਵਿਖੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮਿਲਕੇ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਗਾਜ਼ਾ ਪੱਟੀ ਲਈ $15 ਮਿਲੀਅਨ ਦੀ ਸਹਾਇਕ ਸਮੱਗਰੀ ਦੇਣ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਵੱਲੋਂ $10 ਮਿਲੀਅਨ ਦੀ ਸਹਾਇਕ ਸਮੱਗਰੀ ਲਈ ਮਦਦ ਕਰਨ ਦਾ ਐਲਾਨ ਕੀਤਾ ਜਾ ਚੁੱਕਿਆ ਹੈ।

 

Leave a Reply