ਵੈਨਕੂਵਰ: ਵੈਨਕੂਵਰ (Vancouver) ਸਿਟੀ ਕਾਊਂਸਲਰ ਵੱਲੋਂ ਸ਼ਹਿਰ ‘ਚ ਤਿੰਨ ਗੁਣਾ ਰੈੱਡ ਲਾਈਟ (Red Light) ਅਤੇ ਕੈਮਰੇ ਲਗਾਉਣ ਦੀ ਇੱਛਾ ਪ੍ਰਗਟਾਈ ਜਾ ਰਹੀ ਹੈ,ਤਾਂ ਜੋ ਆਏ ਦਿਨ ਹੋ ਰਹੀਆਂ ਦੁਰਘਟਨਾਵਾਂ ਦੇ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ।
ਆਈ.ਸੀ.ਬੀ.ਸੀ. ਦੇ ਡਾਟਾ ਮੁਤਾਬਕ,ਵੈਨਕੂਵਰ ਦੀਆਂ ਸਟਰੀਟਸ ਵਿੱਚ ਹੋ ਰਹੀਆਂ ਘਟਨਾਵਾਂ ਦੇ ਕਾਰਨ ਰੋਜ਼ਾਨਾ 22 ‘ਕੈਜ਼ੁਏਲਿਟੀ’ ਕ੍ਰੈਸ਼ ਦਰਜ ਕੀਤੇ ਜਾਂਦੇ ਹਨ,ਇਹ ਉਹ ਕ੍ਰੈਸ਼ ਹਨ ਜਿਨ੍ਹਾਂ ਕਾਰਨ ਲੋਕ ਜ਼ਖ਼ਮੀ ਜਾਂ ਫਿਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।
ਕਾਂਸਟੇਬਲ ਕਰਿਸਟੀਨ ਬੋਇਲ ਦਾ ਕਹਿਣਾ ਹੈ ਕਿ 107 ਇੰਟਰਸੈਕਸ਼ਨ ਬੇਹੱਦ ਭਿਆਨਕ ਹਨ,ਜਿਨਾਂ ਨੂੰ ਪਹਿਲ ਦੇ ਅਧਾਰ ‘ਤੇ ਦੇਖਿਆ ਜਾਣਾ ਚਾਹੀਦਾ ਹੈ।
ਜਿਨਾਂ ਸਦਕਾ ਪਿਛਲੇ ਪੰਜ ਸਾਲਾਂ ਚਾ 100 ਤੋਂ ਵਧੇਰੇ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ।ਨਤੀਜਨ ਲੋਕ ਜ਼ਖ਼ਮੀ ਵੀ ਹੋਏ ਅਤੇ ਮੌਤਾਂ ਵੀ ਹੋਈਆਂ ਹਨ।
ਅੰਕੜਿਆਂ ਮੁਤਾਬਕ 2021 ‘ਚ 7300 ਜਣਿਆਂ ਦਾ ਸੜਕ ਦੁਰਘਟਨਾਵਾਂ ਦੇ ਕਾਰਨ ਇਲਾਜ ਕਰਵਾਇਆ ਗਿਆ।ਜਿਨਾਂ ‘ਚੋਂ 18 ਜਣਿਆਂ ਦੀ ਮੌਤ ਹੋ ਗਈ ਸੀ।
ਇਸ ਸਮੇਂ ਸ਼ਹਿਰ ‘ਚ 43 ਸੇਫਟੀ ਕੈਮਰੇ ਲੱਗੇ ਹੋਏ ਹਨ,ਜਿਨਾਂ ‘ਚੋਂ 31 ਰੈੱਡ ਲਾਈਟ ਮਾਨੀਟਰ ਕਰਦੇ ਹਨ ਅਤੇ 12 ਸਪੀਡ ਨੂੰ ਮਾਨੀਟਰ ਕਰਦੇ ਹਨ।
ਨਿਯਮਾਂ ਦੀ ਉਲੰਘਣਾ ਕਰਨ ‘ਤੇ ਇਹਨਾਂ ਕੈਮਰਿਆਂ ਦੁਆਰਾ ਕੀਤੇ ਰਿਕਾਰਡ ਦੇ ਕਾਰਨ ਸਾਲਾਨਾ $8.2 ਮਿਲੀਅਨ ਦਾ ਰੈਵੈਨਿਊ ਪੈਦਾ ਹੁੰਦਾ ਹੈ।
ਸਿਟੀ ਨੂੰ ਕੈਮਰੇ ਲਗਾਉਣ ਦਾ ਅਧਿਕਾਰ ਨਹੀਂ ਹੈ।ਇਸ ਸਬੰਧ ‘ਚ ਸਿਟੀ ਮੇਅਰ ਨੂੰ ਸੂਬਾ ਸਰਕਾਰ ਨਾਲ ਗੱਲ ਕਰਨ ਲਈ ਕਿਹਾ ਜਾ ਰਿਹਾ ਹੈ।

Leave a Reply