ਓਟਵਾ: ਦੇਸ਼ ਭਰ ‘ਚ ਘਰਾਂ ਦੀ ਕਿੱਲਤ ਨੂੰ ਦੂਰ ਕਰਨ ਲਈ ਫੈਡਰਲ ਸਰਕਾਰ ਵੱਲੋਂ ਭਾਰੀ ਮਤਾਰਾ ‘ਚ ਫੰਡ ਵੰਡੇ ਜਾ ਰਹੇ ਹਨ। 

ਘਰਾਂ ਦੀ ਉਸਾਰੀ ਨੂੰ ਲੈ ਕੇ ਨਿਯਮ ਅਤੇ ਕਾਨੂੰਨ ਸੌਖੇ ਬਣਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਘਰਾਂ ਦੀ ਉਸਾਰੀ ਕੀਤੀ ਜਾ ਸਕੇ।

ਓਥੇ ਹੀ ਪਾਰਲੀਮੈਂਟਰੀ ਬਜਟ ਆਫਿਸ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਸਾਲ 2030 ਤੱਕ 1.3 ਮਿਲੀਅਨ ਘਰਾਂ ਦੀ ਲੋੜ ਹੈ।

ਪੀ.ਬੀ.ਓ. ਦੇ ਅੰਦਾਜ਼ੇ ਮੁਤਾਬਕ ਕੈਨੇਡਾ ਨੂੰ ਇੱਕ ਸਾਲ ‘ਚ ਹੁਣ ਦੇ ਮੁਕਾਬਲੇ 181,000 ਘਰ ਬਣਾਉਣ ਦੀ ਲੋੜ ਹੈ ਤਾਂ ਹੀ ਮਿੱਥੇ ਟੀਚੇ ਹਾਸਲ ਹੋ ਸਕਦੇ ਹਨ।

ਹਾਲਾਂਕਿ ਗਿਰੌਕਸ ਦੁਆਰਾ ਜਾਰੀ ਤਾਜ਼ਾ ਰਿਪੋਰਟ ‘ਚ ਫੈਡਰਲ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਨੂੰ ਲੈ ਕੇ ਅਤੇ ਅਸਥਾਈ ਨਿਵਾਸੀਆਂ ਨੂੰ ਧਿਆਨ ‘ਚ ਰੱਖ ਕੇ ਨਹੀਂ ਬਣਾਈ ਗਈ।

ਓਥੇ ਹੀ ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਸਾਲ 2003-04 ਦੇ ਕਿਫ਼ਾਇਤੀ ਘਰਾਂ ਦੇ ਪੱਧਰ ਤੱਕ ਪਹੁੰਚਣ ਲਈ 3.5 ਮਿਲੀਅਨ ਵਧੇਰੇ ਘਰ ਬਣਾਉਣ ਦੀ ਲੋੜ ਹੈ।

ਗਿਰੌਕਸ ਰਿਪੋਰਟ ਅਤੇ ਸੀ.ਐੱਮ.ਐੱਚ.ਸੀ. ਦੇ ਡੇਟਾ ‘ਚ ਇਸ ਵੱਡੇ ਫ਼ਰਕ ਨੂੰ ਲੈ ਕੇ ਗਿਰੌਕਸ ਦਾ ਕਹਿਣਾ ਹੈ ਕਿ ਸੀ.ਐੱਮ.ਐੱਚ.ਸੀ. ਮਹਿਜ਼ ਮੰਗ ਅਤੇ ਪੂਰਤੀ ਵਿਚਾਲੇ ਅੰਤਰਾਲ ਦੇ ਅਧਾਰ ‘ਤੇ ਹੀ ਇਹ ਅੰਕੜੇ ਜਾਰੀ ਕੀਤੇ ਗਏ ਹਨ।

 

 

Leave a Reply