ਓਟਵਾ:ਕੈਨੇਡੀਅਨ ਮਾਪਿਆਂ ਲਈ ਇੱਕ ਚੰਗੀ ਖ਼ਬਰ ਆ ਰਹੀ ਹੈ ਕਿ ਇਹਨਾਂ ਗਰਮੀਆਂ ‘ਚ ‘ਕੈਨੇਡਾ ਚਾਈਲਡ ਬੈਨੀਫਿਟ’ ‘ਚ ਵਾਧਾ ਹੋਣ ਜਾ ਰਿਹਾ ਹੈ।

ਹੁਣ ਦੇ ਮੁਕਾਬਲੇ ਬੱਚਿਆਂ ਦੀ ਟੈਕਸ ਪੇਮੈਂਟ ‘ਚ ਵਾਧਾ ਦੇਖਣ ਨੂੰ ਮਿਲੇਗਾ।

ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਬੱਚਿਆਂ ਨੂੰ ਲਾਭ ਮਿਲਣਾ ਸ਼ੁਰੂ ਹੁੰਦਾ ਹੈ ਜੋ ਅਗਲੇ ਸਾਲ 30 ਜੂਨ ਤੱਕ ਜਾਰੀ ਰਹਿੰਦਾ ਹੈ।

ਪਿਛਲੇ ਸਾਲ ਸਰਕਾਰ ਵੱਲੋਂ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਿਲਣ ਵਾਲੇ ਲਾਭ ‘ਚ ਵਾਧਾ ਕਰ $7434 ਕੀਤਾ ਸੀ ਅਤੇ 6 ਤੋਂ 17 ਸਾਲ ਤੱਕ ਦੇ ਬੱਚਿਆਂ ਨੂੰ ਮਿਲਣ ਵਾਲੇ ਲਾਭ ਨੂੰ $5903 ਤੋਂ ਵਧਾ ਕੇ $6275 ਕਰ ਦਿੱਤਾ ਸੀ।

ਰਹਿਣ-ਸਹਿਣ ਦੀਆਂ ਉੱਚ ਕੀਮਤਾਂ ਦੇ ਚਲਦੇ ਹੁਣ ਸਰਕਾਰ ਵੱਲੋਂ ਇਸ ਲਾਭ ‘ਚ 4.7 ਫੀਸਦ ਦਾ ਵਾਧਾ ਕੀਤਾ ਜਾ ਰਿਹਾ ਹੈ।

ਜਿਸ ਤਹਿਤ ਪ੍ਰਤੀ ਬੱਚੇ ਨੂੰ ਮਿਲਣ ਵਾਲਾ ਲਾਭ $7800 ਦੇ ਕਰੀਬ ਹੋ ਜਾਵੇਗਾ।

Leave a Reply