ਓਟਵਾ:ਲਿਬਰਲ ਸਰਕਾਰ ਵੱਲੋਂ ਆਉਣ ਵਾਲੇ ਬਜਟ ‘ਚ $2.4 ਬਿਲੀਅਨ ਦੇ ਫੰਡਜ਼ ਆਰਟੀਫ਼ਿਸ਼ਲ ਇੰਟੇਲੀਜੈਂਸ ਦੀ ਸਮਰੱਥਾ ‘ਚ ਵਾਧਾ ਕਰਨ ਲਈ ਰਾਖਵੇਂ ਰੱਖੇ ਗਏ ਹਨ।
ਇਸਦਾ ਐਲਾਨ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਮਾਂਟ੍ਰੀਅਲ ਏ.ਆਈ. ਫਰਮ ਦੇ ਪ੍ਰੀ-ਬਜਟ ਟੂਰ ਦੌਰਾਨ ਕੀਤਾ ਗਿਆ।
ਉਹਨਾਂ ਕਿਹਾ ਕਿ ਸਰਕਾਰ ਜਲਦ ਹੀ ਇਸ ਸੈਕਟਰ ਨੂੰ ਪ੍ਰਫੁੱਲਿਤ ਕਰਨ ਲਈ ਅਹਿਮ ਕਦਮ ਚੁੱਕੇਗੀ।
ਜ਼ਿਕਰਯੋਗ ਹੈ ਕਿ ਬਿਲ ਸੀ-27 ਪਹਿਲਾਂ ਪਹਿਲਾ ਫੈਡਰਲ ਲੈਜਿਸਲੇਸ਼ਨ ਹੈ ਜੋ ਕਿ ਆਰਟੀਫ਼ਿਸ਼ਲ ਇੰਟੇਲੀਜੈਂਸ ਨਾਲ ਸਬੰਧਤ ਨਿੱਜਤਾ ਕਾਨੂੰਨਾਂ ਨੂੰ ਅਪਡੇਟ ਕਰੇਗਾ ਅਤੇ ਉੱਚ-ਪੱਧਰੀ ਸਿਸਟਮ ਲਈ ਨਵੀਆਂ ਜ਼ਿੰਮੇਵਾਰੀਆਂ ਤੈਅ ਕਰੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਐਲਾਨ ‘ਚ ਕਿਹਾ ਗਿਆ ਹੈ ਕਿ ਇਸ ਫੰਡਿੰਗ ਦਾ $2 ਬਿਲੀਅਨ ਦਾ ਵੱਡਾ ਹਿੱਸਾ ਕੰਪਿਊਟਿੰਗ ਯੋਗਤਾ ਅਤੇ ਤਕਨਾਲੋਜੀ ਨਾਲ ਸਬੰਧਤ ਸੋਮਿਆਂ ‘ਤੇ ਖ਼ਰਚ ਕੀਤਾ ਜਾਵੇਗਾ।

Leave a Reply