ਓਟਵਾ:ਕੈਨੇਡਾ ਦੀ ਅਬਾਦੀ ਤੀਜੀ ਤਿਮਾਹੀ (Third Quarter) ਦੌਰਾਨ 430,000 ਤੋਂ ਵੀ ਵਧੀ ਹੈ,ਜੋ ਕਿ 1957 ਤੋਂ ਬਾਅਦ ਕਿਸੇ ਵੀ ਤਿਮਾਹੀ ਵਿੱਚ ਆਬਾਦੀ ਦੇ ਵਾਧੇ (population Growth) ਦੀ ਸਭ ਤੋਂ ਤੇਜ਼ ਰਫ਼ਤਾਰ ਨੂੰ ਦਰਸਾ ਰਿਹਾ ਹੈ।
ਸਟੈਟਿਸਟਿਕ ਕੈਨੇਡਾ ਨੇ 1 ਅਕਤੂਬਰ ਤੱਕ ਅਬਾਦੀ ਨੂੰ ਲੈ ਕੇ ਲਗਾਏ ਗਏ ਅੰਦਾਜ਼ੇ ਮੁਤਾਬਕ ਦੇਸ਼ ਦੀ ਅਬਾਦੀ 40.5 ਮਿਲੀਅਨ ਤੋਂ ਵੀ ਵੱਧ ਹੋ ਗਈ ਹੈ।
ਰਿਪੋਰਟ ਦੱਸਦੀ ਹੈ ਕਿ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਦੇਸ਼ ਦੀ ਕੁੱਲ ਅਬਾਦੀ ਵਿੱਚ ਵਾਧਾ 2022 ਵਿੱਚ ਬਣਾਏ ਗਏ ਰਿਕਾਰਡ ਸਮੇਤ,ਕਿਸੇ ਵੀ ਹੋਰ ਪੂਰੇ ਸਾਲ ਵਿੱਚ ਕੁੱਲ ਵਾਧੇ ਨੂੰ ਪਛਾੜ ਗਿਆ ਹੈ।
ਰਿਕਾਰਡ ਤੋੜ ਅਬਾਦੀ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਨੂੰ ਮੰਨਿਆ ਜਾ ਰਿਹਾ ਹੈ।
ਰਿਪੋਰਟ ਦੱਸਦੀ ਹੈ ਕਿ ਤਿੰਨ ਮਹੀਨਿਆਂ ਦੇ ਸਮੇਂ ‘ਚ ਨਾੱਨ-ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਲਗਭਗ 313,000 ਦਾ ਵਾਧਾ ਹੋਇਆ ਹੈ।

Leave a Reply