ਓਟਵਾ: ਫੈਡਰਲ ਸਰਕਾਰ ਦੁਆਰਾ 1 ਮਈ ਨੂੰ ਲਾਗੂ ਕੀਤੇ ਡੈਂਟਲ ਕੇਅਰ ਪਲੈਨ ‘ਚ ਹੁਣ ਤੱਕ 46,000 ਕਲੇਮ ਦਰਜ ਕੀਤੇ ਜਾ ਚੁੱਕੇ ਹਨ।
ਦੱਸ ਦੇਈਏ ਕਿ ਬਜ਼ੁਰਗਾਂ ਲਈ ਲਿਆਂਦੇ ਇਸ ਪ੍ਰੋਗਰਾਮ ਦੇ ਅਧੀਨ ਹੁਣ ਤੱਕ 1.9 ਮਿਲੀਅਨ ਬਜ਼ੁਰਗ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸਤੋਂ ਵੱਧ ਹੈ,ਉਹ ਇਸ ਦੇ ਯੋਗ ਹੋਣਗੇ।
ਸਰਕਾਰ ਦੁਆਰਾ ਵੱਧ ਤੋਂ ਵੱਧ ਸਿਹਤ-ਸੰਭਾਲ ਕਾਮਿਆਂ ਨੂੰ ਇਸ ਪ੍ਰੋਗ੍ਰਾਮ ਲਈ ਸਾਈਨ ਅੱਪ ਕਰਨ ਲਈ ਕਿਹਾ ਹੈ ਅਤੇ ਹੁਣ ਤੱਕ 9000 ਹੈਲਥ ਕੇਅਰ ਕਾਮੇ ਇਸ ‘ਚ ਸ਼ਾਮਲ ਹੋ ਚੁੱਕੇ ਹਨ,ਤਾਂ ਜੋ ਵੱਧ ਤੋਂ ਵੱਧ ਸੀਨੀਅਰਜ਼ ਨੂੰ ਕੇਅਰ ਮੁਹੱਈਆ ਕਰਵਾਈ ਜਾ ਸਕੇ।
ਓਟਵਾ ਮੁਤਾਬਕ ਹੁਣ ਤੱਕ 46,000 ਕੇਸ ਕੈਨੇਡੀਅਨ ਡੈਂਟਲ ਕੇਅਰ ਪਲੈਨ ਦੇ ਤਹਿਤ ਪ੍ਰੋਸੈੱਸ ਕੀਤੇ ਜਾ ਚੁੱਕੇ ਹਨ।

Leave a Reply