ਕੈਨੇਡਾ:ਕੈਨੇਡੀਅਨ ਰੈਪਰ ਅਤੇ ਸਿੰਗਰ ਡਰੇਕ (Drake) ਵੱਲੋਂ ਆਪਣੇ ਗਾਇਕੀ ਕਰੀਅਰ ਤੋਂ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਦੇ ਬ੍ਰੇਕ (Break) ਲੈਣ ਦਾ ਅੇਲਾਨ ਕੀਤਾ ਗਿਆ ਹੈ।
ਡਰੇਕ ਦੁਆਰਾ ਅੱਜ ਇਸ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਦੌਰਾਨ ਉਹ ਆਪਣੀ ਸਿਹਤ ਵੱਲ ਧਿਆਨ ਦੇਣਗੇ।
ਉਹਨਾਂ ਦੇ ਪੇਟ ਨਾਲ ਸਬੰਧਤ ਸਮੱਸਿਆ ਦੇ ਚਲਦੇ ਕੁੱਝ ਪ੍ਰੇਸ਼ਾਨੀ ਆ ਰਹੀ ਹੈ।
ਇੱਕ ਰੇਡੀਓ ਸ਼ੋਅ ਵਿੱਚ ਉਹਨਾਂ ਕਿਹਾ ਕਿ ਹੁਣ ਉਹ ਕੁੱਝ ਸਮੇਂ ਲਈ ਮਿਊਜ਼ਿਕ ਨਹੀਂ ਬਣਾਉਣਗੇ, ਅਤੇ ਇਸ ਪ੍ਰਤੀ ਉਹ ਇਮਾਨਦਾਰ ਰਹਿਣਗੇ।
ਕਿਉਂਕਿ ਇਸ ਸਮੇਂ ਸਭ ਤੋਂ ਪਹਿਲਾ ਕੰਮ ਅਪਾਣੀ ਸਿਹਤ ਦਾ ਖ਼ਿਆਲ ਰੱਖਣਾ ਹੈ।
ਇਹ ਐਲਾਨ ਉਸੇ ਦਿਨ ਆਇਆ ਹੈ ਜਦੋਂ ਡਰੇਕ ਦੀ ਤਾਜ਼ਾ ਐਲਬਮ “ਫਾਰ ਆੱਲ ਦ ਡਾਗਜ਼” ਰਿਲੀਜ਼ ਹੋਈ ਹੈ।
ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਡਰੇਕ ਵੱਲੋਂ ਟੋਰਾਂਟੋ ਵਿਖੇ ਦੋ ਸ਼ੋਅਜ਼ ਵਿੱਚ ਵੀ ਪ੍ਰਫਾਰਮ ਕਰਨਗੇ।

Leave a Reply