ਕੈਨੇਡਾ:ਸਟੈਟਿਸਟਿਕ ਕੈਨੇਡਾ (Statistic Canada) ਵੱਲੋਂ ਅੱਜ ਦੇਸ਼ ਵਿੱਚ ਰੁਜ਼ਗਾਰ ਦੀ ਸਥਿਤੀ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ ਹਨ।
ਜਿਸ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰੀ ਦਰ 5.5% ‘ਤੇ ਬਰਕਰਾਰ ਹੈ, ਅਤੇ ਪਿਛਲੇ ਮਹੀਨੇ ਕੁੱਲ 64000 ਨਵੀਆਂ ਨੌਕਰੀਆਂ ਦਰਜ ਕੀਤੀਆਂ ਗਈਆਂ।
ਅੰਕੜੇ ਦੱਸਦੇ ਹਨ ਕਿ ਨਵੀਆਂ ਨੌਕਰੀਆਂ ਦਾ ਵਾਧਾ ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ‘ਚ ਹੋਈ ਨਿਯੁਕਤੀ ਕਾਰਨ ਹੋਈ ਹੈ ਜਦੋਂ ਕਿ ਅਲਬਰਟਾ ਵਿੱਚ 38,000 ਨੌਕਰੀਆਂ ਪਿਛਲੇ ਮਹੀਨੇ ਖੁੱਸੀਆਂ ਵੀ ਹਨ।
ਅਰਥ ਸ਼ਾਸਤਰੀਆਂ ਵੱਲੋਂ ਹਾਲਾਂਕਿ 25000 ਨਵੀਆਂ ਨੌਕਰੀਆਂ ਦੀ ਹੀ ਉਮੀਦ ਕੀਤੀ ਜਾ ਰਹੀ ਸੀ।
ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਕੰਮ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ।
ਸਤੰਬਰ ‘ਚ ਸਕੂਲ ਮੁੜ ਤੋਂ ਖੁੱਲਣ ਕਰਕੇ ਜ਼ਿਆਦਾਤਰ ਨੌਕਰੀਆਂ ਸਿੱਖਿਆ (Education) ਦੇ ਖੇਤਰ ‘ਚ ਦੇਖਣ ਨੂੰ ਮਿਲੀਆਂ।
ਇਸ ਤੋਂ ਇਲਾਵਾ ਟ੍ਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ‘ਚ ਵੀ ਨੌਕਰੀਆਂ ਦੀ ਗਿਣਤੀ ਵਧੀ ਹੈ।

ਇਸਨੂੰ ਲੈ ਕੇ ਬੀ.ਸੀ. ਦੀ ਇਕਨਾਮਿਕ ਡਿਵੈਲਪਮੈਂਟ ਅਤੇ ਇਨੋਵੇਸ਼ਨ ਮੰਤਰੀ ਬਰੈਂਡਾ ਬੇਲੀ ਨੇ ਕਿਹਾ ਹੈ ਕਿ ਸਤੰਬਰ ਮਹੀਨੇ ‘ਚ 26000 ਨਵੀਆਂ ਨੌਕਰੀਆਂ ਪੈਦਾ ਹੋਣ ਸਦਕਾ ਸੂਬੇ ਦੀ ਆਰਥਿਕ ਸਥਿਤੀ ਵਧੇਰੇ ਮਜ਼ਬੂਤ ਹੋਈ ਹੈ।
ਹੁਣ ਤੱਕ ਸੂਬੇ ਵੱਲੋਂ 51300 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਉਹਨਾਂ ਕਿਹਾ ਕਿ ਸੂਬੇ ਦੀ ਇਸ ਸਮੇਂ ਰੁਜ਼ਗਾਰ ਦਰ 5.4% ਹੈ, ਜੋ ਕਿ ਰਾਸ਼ਟਰੀ ਦਰ ਨਾਲੋਂ ਘੱਟ ਹੈ ਜੋ ਕਿ ਇੱਕ ਵਧੀਆ ਸੰਕੇਤ ਹੈ।
ਜ਼ਿਆਦਾਤਰ ਨੌਕਰੀਆਂ ਉਸਾਰੀ, ਸਾਇੰਸ ਅਤੇ ਟੈਕਨੀਕਲ ਸਟਵਿਸ ਵਿੱਚ ਦਿਤੀਆਂ ਗਈਆਂ ਹਨ,ਜੋ ਕਿ ਉਸਾਰੀ ਉਦਯੋਗ ਲਈ ਇੱਕ ਚੰਗਾ ਸੰਕੇਤ ਹੈ।
ਔਰਤਾਂ ਦੇ ਫੁਲ-ਟਾਈਮ ਰੁਜ਼ਗਾਰ ‘ਚ 17000 ਵਧੇਰੇ ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਟਰੌਂਗ ਬੀ.ਸੀ. ਇਕਨਾਮਿਕ ਪਲਾਨ ਜਾਰੀ ਰਹੇਗਾ,ਜੋ ਕਿ ਟੈਕਨਾਲੋਜੀ,ਐਗਰੀਟੈਕ,ਮੈਰੀਟਾਈਮ ਇੰਡਸਟਰੀ,ਹਾਈਡ੍ਰੋਜਨ, ਲਾਈਫ ਸਾਇੰਸ ਅਤੇ ਬਾਇਓਮੈਨਫੈਕਚਰਿੰਗ ਕਾਰੋਬਾਰੀਆਂ ਨੂੰ ਵਧਣ-ਫੁੱਲਣ ਲਈ ਮਦਦ ਕਰੇਗਾ।

Leave a Reply