ਕੈਨੇਡਾ:ਨੈਨੋਜ਼ ਰਿਸਰਚ ਦੁਆਰਾ ਮਾਰਚ ਮਹੀਨੇ ‘ਚ ਕੀਤੇ ਸਰਵੇ ਮੁਤਾਬਕ ਕੈਨੇਡੀਅਨ ਫੈਡਰਲ ਸਰਕਾਰ ਨਾਲ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ।

ਇਹ ਨਾਰਾਜ਼ਗੀ ਪਿਛਲੇ 6 ਸਾਲਾਂ ਦੇ ਮੁਕਾਬਲੇ ਇਸ ਵਾਰ ਸਭ ਤੋਂ ਵੱਧ ਦਿਸ ਰਹੀ ਹੈ।

ਜ਼ਿਕਰਯੋਗ ਹੈ ਕਿ ਨੈਨੋਜ਼ ਨਵੰਬਰ 2018 ਤੋਂ ਫੈਡਰਲ ਸਰਕਾਰ ਪ੍ਰਤੀ ਕੈਨੇਡੀਅਨਜ਼ ਦੀਆਂ ਆਸ਼ਾਵਾਦ,ਸੰਤੁਸ਼ਟੀ,ਉਦਾਸੀ, ਗੁੱਸਾ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਨੂੰ ਲੈ ਕੇ ਪਤਾ ਲਗਾਇਆ ਜਾ ਰਿਹਾ ਹੈ।

ਤਾਜ਼ਾ ਸਰਵੇਖਣ ‘ਚ ਪਤਾ ਲੱਗਿਆ ਹੈ ਕਿ ਸਤੰਬਰ 2023 ‘ਚ ਫੈਡਰਲ ਸਰਕਾਰ ਪ੍ਰਤੀ ਉਮੀਦ ਦਾ ਪੱਧਰ ਸਭ ਤੋਂ ਹੇਠਲੇ ਪਾਇਦਾਨ ਜੋ ਕਿ 8% ਸੀ,ਉਸਤੋਂ ਕੁੱਝ ਵਧ ਕੇ 10% ਤੱਕ ਪਹੁੰਚ ਗਿਆ ਹੈ।

ਹਾਲਾਂਕਿ 62 ਫੀਸਦ ਕੈਨੇਡੀਅਨਜ਼ ਵੱਲੋਂ ਫੈਡਰਲ ਸਰਕਾਰ ਪ੍ਰਤੀ ਨਿਰਾਸ਼ਾਵਾਦ ਜਾਂ ਗੁੱਸੇ ਦੀ ਭਾਵਨਾ ਪ੍ਰਗਟਾਈ ਗਈ ਹੈ।

ਸਿਰਫ਼ 11 ਫੀਸਦ ਕੈਨੇਡੀਅਨਜ਼ ਵੱਲੋਂ ਹੀ ਸਰਕਾਰ ਪ੍ਰਤੀ ਸੰਤੁਸ਼ਟੀ ਦੀ ਭਾਵਨਾ ਜ਼ਾਹਰ ਕੀਤੀ ਗਈ ਹੈ,ਜਦੋਂ ਕਿ 11 ਫੀਸਦ ਵੱਲੋਂ ਬੇਰੁਖੀ ਦਿਖਾਈ ਗਈ ਹੈ।

ਹਾਲਾਂਕਿ ਫੈਡਰਲ ਸਰਕਾਰ ਵੱਲੋਂ ਆਪਣਾ ਅਕਸ ਸੁਧਾਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ।ਜੇਕਰ ਗੱਲ ਤਾਜ਼ੇ ਬਜਟ ਦੀ ਕੀਤੀ ਜਾਵੇ ਤਾਂ ਸਰਕਾਰ ਵੱਲੋਂ 52.9 ਬਿਲੀਅਨ ਡਾਲਰ ਦੇ ਖ਼ਰਚੇ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ ਅਤੇ ਸਾਲ 2024-25 ਦੇ ਬਜਟ ਦਾ ਡੈਫੀਸਿਟ 39.8 ਬਿਲੀਅਨ ਡਾੱਲਰ ਦਰਸਾਇਆ ਗਿਆ ਹੈ ਜਦੋਂ ਕਿ ਸਾਲ 2023-24 ਦੇ ਬਜਟ ਦਾ ਡੈਫੀਸਿੱਟ 40.1 ਬਿਲੀਅਨ ਡਾੱਲਰ ਰਿਹਾ ਸੀ।

Leave a Reply