ਓਟਵਾ:ਓਟਵਾ ਹਸਪਤਾਲ ‘ਚ ਡਾਕਟਰਾਂ ਦੁਆਰਾ ਲਿਖੇ ਜਾਣ ਵਾਲੇ ਕਲ਼ੀਨੀਕਲ ਨੋਟਸ ਹੁਣ ਆਰਟੀਫੀਸ਼ੀਅਲ ਇੰਟੇਲੀਜੈਂਸ ਦੁਆਰਾ ਲਿਖੇ ਜਾਣਗੇ ਕਿਉਂਕਿ ਓਟਵਾ ਹਸਪਤਾਲ ਵੱਲੋਂ ਏ.ਆਈ. ਟੂਲ ਦੀ ਟੈਸਟਿੰਗ ਕੀਤੀ ਜਾ ਰਹੀ ਹੈ।
ਇਸ ਟੂਲ ਦੀ ਵਰਤੋਂ ਨਾਲ ਨਾ ਸਿਰਫ਼ ਡਾਕਟਰਾਂ ਉੱਪਰ ਪੈਣ ਵਾਲੇ ਕੰਮ ਦਾ ਭਾਰ ਘਟੇਗਾ ਸਗੋਂ ਮਰੀਜ਼ਾਂ ਦੀ ਸਾਂਭ-ਸੰਭਾਲ ‘ਚ ਵੀ ਸੁਧਾਰ ਹੋਵੇਗਾ।
ਦੱਸ ਦੇਈਏ ਕਿ ਓਟਵਾ ਦੇ ਸਭ ਤੋਂ ਵੱਡੇ ਹਸਪਤਾਲ ‘ਚ ਏ.ਆਈ. ਟੂਲ ਡੀ.ਏ.ਐਕਸ. ਕੋਪਾਇਲਟ ਦੀ ਟੈਸਟਿੰਗ ਕੀਤੀ ਜਾ ਰਹੀ ਹੈ,ਜੋ ਕਿ ਡਾਕਟਰ ਅਤੇ ਮਰੀਜ਼ ਦੇ ਵਿਚਕਾਰ ਹੋਣ ਵਾਲੀ ਗੱਲਬਾਤ ਨੂੰ ਰਿਕਾਰਡ ਕਰੇਗਾ ਅਤੇ ਜਿਸਤੋਂ ਬਾਅਦ ਡਾਕਟਰ ਵੱਲੋਂ ਇਸਦੀ ਸਮੀਖਿਆ ਕਰ ਅੰਤਿਮ ਰੂਪ ਦਿੱਤਾ ਜਾਵੇਗਾ।
ਜਿਸ ਤੋਂ ਬਾਅਦ ਉਹ ਨੋਟਸ ਓਟਵਾ ਹਸਪਤਾਲ ਦੇ ਇਲੈਕਟ੍ਰੋਨਿਕ ਹੈਲਥ ਰਿਕਾਰਡ ਸਿਸਟਮ ‘ਚ ਪਾ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਡਾਕਟਰਾਂ ਲਈ ਡੀ.ਏ.ਐਕਸ. ਕੋਪਾਇਲਟ ਦੀ ਟੈਸਟਿੰਗ ਕਰਨ ਵਾਲਾ ਓਟਵਾ ਹਸਪਤਾਲ ਪਹਿਲਾ ਕੈਨੇਡੀਅਨ ਹਸਪਤਾਲ ਹੈ।
ਇਹਨਾਂ ਰਿਕਾਰਡ ਲਈ ਪਹਿਲਾਂ ਮਰੀਜ਼ ਦੀ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ।

Leave a Reply