ਸਰੀ: ਸਰੀ ਕੌਂਸਲ ਵੱਲੋਂ ਉਸ ਫਰੇਮਵਰਕ ਲਈ ਵੋਟ ਕੀਤਾ ਗਿਆ ਹੈ ਜੋ ਕਿ ਸ਼ਹਿਰ ਦੀ ਹੱਦਬੰਦੀ ਦੇ ਅੰਦਰ ਕੈਨਾਬਿਸ ਰੀਟੇਲ ਸਟੋਰ ਚਲਾਉਣ ਦੀ ਅਗਿਆ ਦੇਣਾ ਹੈ।

ਜ਼ਿਕਰਯੋਗ ਹੈ ਕਿ ਕੈਨਾਬਿਸ ਵੈਧ ਹੋਣ ਦੇ ਕਾਰਨ ਸੂਬੇ ਦੀਆਂ ਕਈ ਨਗਰਪਾਲਿਕਾ ‘ਚ ਕੈਨਾਬਿਸ ਸਟੋਰ ਬਣੇ ਹੋਏ ਹਨ,ਜਦੋਂ ਕਿ ਸੂਬੇ ਦਾ ਸ਼ਹਿਰ ਸਰੀ ਜਿਸਦੀ ਅਬਾਦੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ,ਕੈਨਾਬਿਸ ਸਟੋਰ ਤੋਂ ਵਾਂਝਾ ਹੈ।

ਪ੍ਰਸਤਾਵਿਤ ਫ੍ਰੇਮਵਰਕ ‘ਚ ਸਿਟੀ ਸੈਂਟਰ,ਗਿਲਫ਼ਰਡ,ਫਲੀਟਵੁੱਡ ,ਨਿਊਟਨ,ਸਾਊਥ ਸਰੀ ਅਤੇ ਕਲੋਵਰਡੇਲ ਵਿਖੇ ਸਟੋਰ ਖੋਲੇ ਜਾਣ ਦਾ ਸੁਝਾਅ ਹੈ।

ਜ਼ਿਕਰਯੋਗ ਹੈ ਕਿ 1 ਜਨਵਰੀ ਨੂੰ ਸਿਟੀ ਸਟਾਫ਼ ਵੱਲੋਂ ਫ਼ਰੇਮਵਰਕ ਨੂੰ ਲੈ ਕੇ ਫ਼ੀਡਬੈਕ ਇਕੱਠੀ ਕਰਨ ਲਈ ਸਰਵੇ ਸ਼ੁਰੂ ਕੀਤਾ ਗਿਆ ਸੀ।

ਜਿਸ ਤੋਂ ਬਾਅਦ 70 ਫੀਸਦ ਲੋਕਾਂ ਵੱਲੋਂ ਸਰੀ ਵਿਖੇ 12 ਵੱਖ-ਵੱਖ ਸਥਾਨਾਂ ‘ਤੇ ਕੈਨਾਬਿਸ ਸਟੋਰ ਖੋਲੇ ਜਾਣ ਦੇ ਪ੍ਰਸਤਾਵ ਨੂੰ ਸਮਰਥਨ ਦਿੱਤਾ ਹੈ।

ਓਥੇ ਹੀ 51 ਫੀਸਦ ਵੱਲੋਂ ਕਿਹਾ ਗਿਆ ਹੈ ਕਿ ਭਵਿੱਖ ‘ਚ ਉਹਨਾਂ ਵੱਲੋਂ ਕੈਨਾਬਿਸ ਸਟੋਰ ਜਾਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਰੀ ਵਿਖੇ ਕੈਨਾਬਿਸ ਸਟੋਰ ਖੋਲੇ ਜਾਣ ਦੀਆਂ ਮੰਗਾਂ ਚੁੱਕੀਆਂ ਜਾ ਰਹੀਆਂ ਹਨ।

ਸਿਟੀ ਸਟਾਫ਼ ਦਾ ਕਹਿਣਾ ਹੈ ਕਿ ਅਗਲੇ ਕੁੱਝ ਮਹੀਨਿਆਂ ਤੱਕ ਕੈਨਾਬਿਸ ਸਟੋਰ ਸਬੰਧੀ ਐਪਲੀਕੇਸ਼ਨਾਂ ਸਵੀਕਾਰ ਕੀਤੀਆਂ ਜਾਣਗੀਆਂ।

 

Leave a Reply