ਸਰੀ: ਅੱਜ ਸਰੀ ਸਿਟੀ ਵੱਲੋਂ ਸਾਲ 2024 ਦਾ ਬਜਟ ਪੇਸ਼ ਕੀਤਾ ਗਿਆ।

ਅੱਜ ਦੇ ਬਜਟ ‘ਚ ਜਿੱਥੇ ਮਿਉਂਸੀਪਲ ਪੁਲੀਸ ਦੀ ਤਬਦੀਲੀ ਦੇ ਸਬੰਧ ‘ਚ ਕੋਈ ਅਪਡੇਟ ਵੇਖਣ ਨੂੰ ਮਿਲੀ ਓਥੇ ਹੀ ਪ੍ਰਾਪਰਟੀ ਟੈਕਸ ‘ਚ ਵਾਧੇ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਇਸ ਪ੍ਰਸਤਾਵ ‘ਚ 7 ਫੀਸਦ ਪ੍ਰਾਪਰਟੀ ਟੈਕਸ ਵਾਧੇ ਦਾ ਐਲਾਨ ਹੈ।ਜਿਸ ‘ਚ 6 ਫੀਸਦ ਦਾ ਵਾਧਾ ਜਨਰਲ ਪ੍ਰਾਪਰਟੀ ਟੈਕਸ ‘ਚ ਅਤੇ 1 ਫੀਸਦ ਦਾ ਵਾਧਾ ਸੜਕ ਅਤੇ ਆਵਾਜਾਈ ਟੈਕਸ ਨਾਲ ਸਬੰਧਤ ਹੈ।

ਸਿਟੀ ਦੇ ਅੰਦਾਜ਼ੇ ਮੁਤਾਬਕ ਇੱਕ ਸਿੰਗਲ ਫੈਮਿਲੀ ਹੋਮ ਨੂੰ ਸਲਾਨਾ $177 ਹੋਰ ਅਦਾ ਕਰਨੇ ਪੈਣਗੇ।

ਜੇਕਰ ਇਹ ਪ੍ਰਸਤਾਵ ਪੇਸ਼ ਹੋ ਜਾਂਦਾ ਹੈ ਤਾਂ ਇਕਹਰੇ ਪਰਿਵਾਰ ਵਾਲੇ ਘਰ ਦਾ ਪ੍ਰਾਪਰਟੀ ਟੈਕਸ $3084 ਹੋ ਜਾਵੇਗਾ।

ਸਰੀ ਦੀ ਮੇਅਰ ਬਰੈਂਡਾ ਲਾੱਕ ਨੇ ਸਮਝਾਉਂਦੇ ਕਿਹਾ ਹੈ ਕਿ ਸ਼ਹਿਰ ਦੀ  ਮਿਉਂਸਪਲ ਪੁਲਿਸ ਫੋਰਸ ਵਿੱਚ ਤਬਦੀਲੀ ਨੂੰ ਬਜਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ

Leave a Reply