ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ‘ਚ ਇਸ ਸਮੇਂ ਜੰਗਲੀ ਅੱਗਾਂ ਦਾ ਕਹਿਰ ਜਾਰੀ ਹੈ। ਸੈਂਟਰਲ ਓਕਾਨਾਗਨ ਇਲਾਕੇ ‘ਚ ਜੰਗਲੀ ਅੱਗ ਨਾਲ ਹੋਈ ਤਬਾਹੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।ਵੈਸਟ ਕੇਲੋਨਾ (West Kelowna) ਫਾਇਰ ਚੀਫ਼ ਮੁਤਾਬਕ ਸਿਟੀ ਆਫ ਵੈਸਟ ਕੇਲੋਨਾ ਅਤੇ ਵੈਸਟਬੈਂਕ ਫਰਸਟ ਨੇਸ਼ਨ ਵਿਖੇ ਪੂਰੇ ਜਾਂ ਫਿਰ ਘੱਟ ਤਰ੍ਹਾਂ ਨਾਲ ਨਸ਼ਟ ਹੋਈਆਂ ਇਮਾਰਤਾਂ ਦੀ ਗਿਣਤੀ 90 ਦੇ ਲਗਭਗ ਦੱਸੀ ਗਈ ਹੈ। 

ਅੱਜ ਸਵੇਰੇ ਕੇਲੋਨਾ ਫਾਇਰ ਚੀਫ਼ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਜਾਣਕਾਰੀ ਮੁਤਾਬਕ ਵੈਸਟ ਕੇਲੋਨਾ ‘ਚ 70 ਦੇ ਲਗਭਗ ਇਮਾਰਤਾਂ ਨਸ਼ਟ ਹੋਈਆਂ ਹਨ, ਜਦੋਂ ਕਿ ਵੈਸਟਬੈਂਕ ਫਰਸਟ ਨੇਸ਼ਨ (Westbank First Nation) ‘ਚ ਨਸ਼ਟ ਤਬਾਹ ਹੋਣ ਵਾਲੀਆਂ ਇਮਾਰਤਾਂ ਦੀ ਗਿਣਤੀ 20 ਦੱਸੀ ਗਈ ਹੈ।

ਇਸ ਤੋਂ ਇਲਾਵਾ 3000 ਦੇ ਲਗਭਗ ਇਮਾਰਤਾਂ ‘ਤੇ ਕੋਈ ਪ੍ਰਭਾਵ ਨਾ ਪੈਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।

Leave a Reply