ਕੈਨੇਡਾ: ਕੋਵਿਡ-19 (Covid-19) ਦਾ ਮਿਊਟੇਟੇਡ ਵੇਰੀਐਂਟ (Mutated Variant)  ਬੀ.ਏ.2.86. (B.A.2.86) ਕਈ ਦੇਸ਼ਾਂ ਵਿੱਚ ਫੈਲ ਰਿਹਾ ਹੈ। ਪਰ ਅਜੇ ਤੱਕ ਵਿਗਿਆਨੀ ਇਸ ਗੱਲ ਨੂੰ ਲੈ ਕੇ ਸਪੱਸ਼ਟ ਕਰਨ ਵਿੱਚ ਅਸਮਰੱਥ ਹਨ ਕਿ ਕੀ ਇਹ ਵਾਇਰਸ ਇਨਫੈਕਸ਼ਨ ਲਹਿਰ ਵਿੱਚ ਵਾਧਾ ਕਰੇਗਾ ਜਾਂ ਫਿਰ ਮੱਠਾ ਪੈ ਜਾਵੇਗਾ।

ਦੱਸ ਦੇਈਏ ਕਿ 17 ਅਗਸਤ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਵਾਇਰਸ ਨੂੰ ਨਿਗਰਾਨੀ ਦੇ ਅਧੀਨ ਰੱਖਿਆ ਗਿਆ ਸੀ। ਜਦੋਂ ਕਿ ਕਈ ਦੇਸ਼ਾਂ ਵਿੱਚ ਇਸਦੀ ਪਛਾਣ ਕੀਤੀ ਗਈ ਹੈ।

ਲਗਾਤਾਰ ਵਧ ਰਹੇ ਸਾਰਸਕੋਵ-2 ਦੇ ਫੈਮਿਲੀ ਟ੍ਰੀ ‘ਚੋਂ ਬੀ.ਏ.2.86. ਵਾਇਰਸ ਬੀ.ਏ.2 ਤੋਂ ਪੈਦਾ ਹੋਣ ਦੀ ਸੰਬਾਵਨਾ ਪ੍ਰਗਟਾਈ ਜਾ ਰਹੀ ਹੈ।ਜੋ ਕਿ ਓਮੀਕ੍ਰੋਨ ਦੇ ਵੰਸ਼ ਵਿੱਚੋਂ ਹੀ ਦੱਸਿਆ ਜਾ ਰਿਹਾ ਹੈ, ਜਿਸਨੇ ਕਿ ਸਤੰਬਰ 2022 ‘ਚ ਇਨਫੈਕਸ਼ਨ ਫੈਲਾਉਣ ‘ਚ ਕਾਫ਼ੀ ਮਦਦ ਕੀਤੀ ਸੀ।

ਦੱਸ ਦੇਈਏ ਕਿ ਹੁਣ ਤਕ ਇਸ ਵਾਇਰਸ ਦੀ ਪਛਾਣ ਚਾਰ ਦੇਸ਼ਾਂ ਵਿੱਚ ਘੱਟੋ-ਘੱਟ ਸੱਤ ਵਾਰ ਕੀਤੀ ਜਾ ਚੁੱਕੀ ਹੈ।

ਹਾਲਾਂਕਿ ਕੈਨੇਡਾ ਵਿੱਚ ਇਸਦੀ ਪਛਾਣ ੳਜੇ ਨਹੀਂ ਹੋਈ, ਪਰ ਵਿਗਿਆਨੀਆਂ ਵੱਲੋਂ ਲਗਾਤਾਰ ਇਸ ‘ਤੇ ਨਜ਼ਰ ਰੱਖੀ ਜਾ ਰਹੀ ਹੈ।

 

 

 

Leave a Reply