ਕੈਨੇਡਾ: ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ‘ਚ ਇੱਕ ਦੂਰ-ਦੁਰਾਡੇ ਏਰੀਆ ‘ਚ 6 ਬੱਚਿਆਂ ਸਮੇਤ ਦੋ ਬਾਲਗਾਂ ਨੂੰ ਲੈ ਕੇ ਜਾ ਰਹੀ ਕੇਬਲ ਕਾਰ (Cable Car) ‘ਚ ਅਚਾਨਕ ਆਈ ਖ਼ਰਾਬੀ ਕਾਰਨ 12,00 ਫੁੱਟ ਦੀ ਉੱਚਾਈ ‘ਤੇ ਲਟਕ ਗਏ।

ਇਹ ਕੇਬਲ ਕਾਰ ਇਲਾਕੇ ਦੇ ਲੋਕਾਂ ਦੁਆਰਾ ਇੱਕ ਨਦੀ ਪਾਰ ਕਰਨ ਲਈ ਵਰਤੀ ਜਾਂਦੀ ਹੈ।ਕੇਬਲ ਕਾਰ ‘ਚ ਮੌਜੂਦ ਬੱਚੇ ਆਪਣੇ ਸਕੂਲ  ਲਈ ਜਾ ਰਹੇ ਸਨ।

ਜ਼ਿਕਰਯੋਗ ਹੈ ਕਿ 6 ਘੰਟਿਆਂ ਬਾਅਦ ਹੈਲੀਕਾਪਟਰ ਘਟਨਾ ਸਥਾਨ ‘ਤੇ ਪਹੁੰਚਿਆ। ਅੱਠਾਂ ਜਣਿਆਂ ਨੂੰ ਬਚਾ (Rescue) ਲਿਆ ਗਿਆ ਹੈ।

ਹਰ ਸਾਲ ਇਸ ਕੇਬਲ ਕਾਰ ਕਾਰਨ ਕਈ ਮੌਤਾਂ ਹੁੰਦੀਆਂ ਹਨ, ਅਤੇ ਕਈ ਲੋਕ ਜ਼ਖ਼ਮੀ ਵੀ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਸਾਲ 2017 ‘ਚ ਪਾਕਿਸਤਾਨ ਦੇ ਮਰੀ ਵਿਖੇ ਇੱਕ ਕੇਬਲ ਕਾਰ ਡੂੰਘੀ ਖੱਡ ‘ਚ ਡਿੱਗਣ ਕਾਰਨ 10 ਜਣਿਆਂ ਦੀ ਮੌਤ ਹੋ ਗਈ ਸੀ।

Leave a Reply