ਬ੍ਰਿਟਿਸ਼ ਕੋਲੰਬੀਆ:ਬੀ.ਸੀ. ਸੂਬੇ ‘ਚ ਜ਼ਹਿਰੀਲੇ ਨਸ਼ੇ ਨਾਲ ਸਾਲ 2023 ‘ਚ 2511 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਬੀਤੇ ਕੱਲ੍ਹ ਕੀਤੀ ਨਿਊਜ਼ ਕਾਨਫਰੰਸ ‘ਚ ਚੀਫ਼ ਕੋਰੋਨਰ ਲੀਜ਼ਾ ਲੋਫਾਂਟ ਨੇ ਕਿਹਾ ਕਿ ਪ੍ਰਤੀਦਿਨ ਕੋਰੋਨਰਜ਼ ਵੱਲੋਂ ਕਮਿਊਨਿਟੀ ‘ਚ ਜਾ ਕੇ ਮ੍ਰਿਤਕ ਦੇਹਾਂ ਲਿਆਂਦੀਆਂ ਜਾ ਰਹੀਆਂ ਹਨ।
ਪਿਛਲੇ ਸਾਲ ਨਵੰਬਰ ਮਹੀਨੇ ‘ਚ 220 ਜਣਿਆਂ ਦੀ ਮੌਤ ਹੋਈ ਅਤੇ ਦਸੰਬਰ ਮਹੀਨੇ ‘ਚ 219 ਜਣੇ ਮੌਤ ਦੇ ਮੂੰਹ ‘ਚ ਗਏ।
ਸਾਲ 20232 ਦੇ ਮੁਕਾਬਲੇ 2023 ‘ਚ ਮਰਨ ਵਾਲਿਆਂ ਦੀ ਦਰ 5 ਫੀਸਦ ਵੱਧ ਰਹੀ।
ਜ਼ਿਕਰਯੋਗ ਹੈ ਕਿ ਸਾਲ 2022 ‘ਚ 2,383 ਜਣਿਆਂ ਦੀ ਮੌਤ ਹੋਈ ਸੀ।
ਲੋਫਾਂਟ ਵੱਲੋਂ ਨੋਟਿਸ ਕੀਤਾ ਗਿਆ ਹੈ ਕਿ ਇਸ ਸਮੇਂ ਸੂਬਾ ਭਰ ‘ਚ 2 ਲੱਖ ਤੋਂ ਵੀ ਵੱਧ ਲੋਕ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ।
ਸਾਲ 2016 ‘ਚ ਮੈਡੀਕਲ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਹੁਣ ਤੱਕ ਸੂਬਾ ਭਰ ‘ਚ 14,000 ਮੌਤਾਂ ਜ਼ਹਿਰੀਲੇ ਨਸ਼ੇ ਕਾਰਨ ਹੋਈਆਂ ਹਨ।

Leave a Reply