ਨੋਵਾ ਸਕੋਸ਼ੀਆ:ਯੂਨਾਈਟਡ ਵੇਅ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਕੈਨੇਡਾ ਭਰ ‘ਚੋਂ ਸਭ ਤੋਂ ਜ਼ਿਆਦਾ ਗਰੀਬੀ ਨੋਵਾ ਸਕੋਸ਼ੀਆ ‘ਚ ਹੈ।
ਰਿਪੋਰਟ ‘ਚ ਗਰੀਬੀ ਲਈ ਕੋਵਿਡ ਮਹਾਂਮਾਰੀ ਨਾਲ ਸਬੰਧਤ ਮੁੱਦੇ,ਤੇਜ਼ੀ ਨਾਲ ਵਧ ਰਹੀ ਅਬਾਦੀ,ਮਹਿੰਗਾਈ,ਘਰਾਂ ਦੀ ਕਿੱਲਤ ਜਿਹੇ ਮੁੱਦਿਆਂ ਤੋਂ ਇਲਾਵਾ ਜਲਵਾਯੂ ਪਰਿਵਰਤਨ ਦੇ ਕਾਰਨ ਪੈਦਾ ਹੋਈਆਂ ਮੁਸੀਬਤਾਂ ਜਿਵੇਂ ਕਿ ਹਰੀਕੇਨ ਅਤੇ ਜੰਗਲੀ ਅੱਗ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਯੂਨਾਈਟਡ ਵੇਅ ਦਾ ਕਹਿਣਾ ਹੈ ਕਿ ਲੋਕ ਇਸ ਸਮੇਂ ਕਮਿਊਨਟੀ ਪ੍ਰੋਗਰਾਮ ਅਤੇ ਆਰਗੇਨਾਈਜ਼ੇਸ਼ਨ ਉੱਪਰ ਨਿਰਭਰ ਕਰ ਰਹੇ ਹਨ।
ਹੈਲੀਫੈਕਸ,ਕੈਨੇਡਾ ਦੇ ਸ਼ਹਿਰੀ ਕੇਂਦਰਾਂ ‘ਚੋਂ ਸਭ ਤੋਂ ਵਧੇਰੇ ਗਰੀਬ ਹੈ ਜਿੱਥੇ 10 ਜਣਿਆਂ ਚੋਂ,ਇੱਕ ਤੋਂ ਵੱਧ ਜਣੇ ਮਾਰਕੀਟ ਬਾਸਕੇਟ ਮੈਜ਼ਰ ਪਾਵਰਟੀ ਲਾਈਨ ਤੋਂ ਹੇਠਾਂ ਰਹਿ ਰਹੇ ਹਨ।

Leave a Reply