ਡੈਲਟਾ: ਲੈਡਨਰ (Ladner) ਵਿਖੇ ਲੰਘੇ ਸੋਮਵਾਰ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਡੈਲਟਾ ਪੁਲੀਸ (Delta Police) ਵੱਲੋਂ ਜਾਂਚ ਸ਼ੁਰੂ ਕੀਤੀ ਗਈ।
ਜਿਸਦੇ ਸਬੰਧ ‘ਚ ਹੁਣ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ।
ਪੁਲੀਸ ਵੱਲੋਂ ਇਸਨੂੰ ਹੌਮੀਸਾਈਡ ਦੱਸਿਆ ਜਾ ਰਿਹਾ ਹੈ ਅਤੇ ਇਸਦੇ ਸਬੰਧ ਵਿੱਚ 28 ਸਾਲਾ ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਪਹਿਲੇ ਦਰਜੇ ਦੇ ਕਤਲ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਮੁਤਾਬਕ ਸ਼ੱਕੀ ਟੀਨਾ ਕੌਰ ਦੇ ਮ੍ਰਿਤਕ ਔਰਤ ਨਾਲ ਪਰਿਵਾਰਕ ਸਬੰਧ ਹਨ।
ਜ਼ਿਕਰਯੋਗ ਹੈ ਕਿ ਲੰਘੇ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਪੁਲੀਸ ਨੂੰ ਲੈਡਨਰ ਵਿਖੇ 47-ਏ ਐਵੀਨਿਊ ‘ਤੇ ਸਥਿਤ ਇੱਕ ਰਿਹਾਇਸ਼ ‘ਚ ਬੁਲਾਇਆ ਗਿਆ ਸੀ,ਜਿੱਥੇ ਇੱਕ ਔਰਤ ਦੀ ਲਾਸ਼ ਮਿਲੀ ਸੀ।
ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲਣ ਉਪਰੰਤ ਪੁਲੀਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ,ਜਿਸਨੂੰ ਲੈ ਕੇ ਹੁਣ ਅਪਡੇਟ ਸਾਂਝੀ ਕੀਤੀ ਗਈ ਹੈ।

Leave a Reply