ਮੈਟਰੋ ਵੈਨਕੂਵਰ: ਮੈਟਰੋ ਵੈਨਕੂਵਰ (Metro Vancouver)  ‘ਚ ਜਿੱਥੇ ਲੋਕ ਉੱਚੀਆਂ ਵਿਆਜ ਦਰਾਂ ਸਮੇਤ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ ਓਥੇ ਹੀ ਇਸ ਸਭ ਤੋਂ ਰਾਹਤ ਪਾਉਣ ਲਈ ਵੈਸਟ ਕੋਸਟ ਦੇ ਵਸਨੀਕ ਕੈਨੇਡਾ ਦੇ ਹੋਰਨਾਂ ਸੂਬਿਆਂ ਅਤੇ ਅਧਿਕਾਰਕ ਖੇਤਰਾਂ ਵਿੱਚ ਜਾ ਕੇ ਵਸ ਰਹੇ ਹਨ।
ਸਟੈਟਿਸਟਿਕਸ ਕੇਨੇਡਾ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਜ਼ਿਆਦਾਤਾਰ ਅਲਬਰਟਾ ਨੂੰ ਆਪਣਾ ਰਹਿਣ ਬਸੇਰਾ ਬਣਾ ਰਹੇ ਹਨ।
ਤਾਜ਼ਾ ਤਿਮਾਹੀ ‘ਚ ਹੋਏ ਸੂਬਾਈ ਪ੍ਰਵਾਸ ‘ਚ ਵੱਡਾ ਵਾਧਾ ਵੇਖਣ ਨੂੰ ਮਿਲ਼ਿਆ ਹੈ।
ਜ਼ਿਕਰਯੋਗ ਹੈ ਕਿ ਜੁਲਾਈ ਤੋਂ ਸਤੰਬਰ ਮਹੀਨੇ ਦੌਰਾਨ ਲਗਭਗ 13,000 ਜਣਿਆਂ ਵੱਲੋਂ ਹੋਰਨਾਂ ਸੂਬਿਆਂ ‘ਚ ਪ੍ਰਵਾਸ ਕੀਤਾ ਗਿਆ ਹੈ।
ਜਿਨ੍ਹਾਂ ਚੋਂ 9,589 ਜਣਿਆਂ ਵੱਲੋਂ ਅਲਬਰਟਾ (Alberta)  ਨੂੰ ਆਪਣਾ ਘਰ ਚੁਣਿਆ ਗਿਆ ਹੈ।

Leave a Reply