ਬ੍ਰਿਟਿਸ਼ ਕੋਲ਼ੰਬੀਆ:ਬੀ.ਸੀ.(B.C.)ਸੂਬੇ ਦਾ ਲੌਂਗ-ਟਰਮ ਕੇਅਰ ਸੈਂਟਰਾਂ (Long-term Care Centre) ‘ਚ ਰਹਿ ਰਹੇ ਹਜ਼ਾਰਾਂ ਬਜ਼ੁਰਗਾਂ ਦਾ ਸਰਵੇ ਕਰਨ ਤੋਂ ਬਾਅਦ ਅੇਡਵੋਕੇਟਸ ਦੇ ਵੱਲੋਂ ਸੂਬਾ ਸਰਕਾਰ ਨੂੰ ਕੁੱਝ ਸੁਝਾਅ ਪੇਸ਼ ਕੀਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਕਮਿਊਨਿਟੀ ਸੇਵਾਵਾਂ ਦੀ ਉਪਲੱਬਧਤਾ ਬਜ਼ੁਰਗਾਂ ਲਈ ਵਧਾਉਣੀ ਚਾਹੀਦੀ ਹੈ,ਤਾਂ ਜੋ ਉਹਨਾਂ ਨੂੰ ਲੌਂਗ-ਟਰਮ ਕੇਅਰ ‘ਚ ਜਾਣ ਦੀ ਲੋੜ ਨਾ ਪਵੇ।
300 ਕੇਅਰ ਹੋਮਜ਼ ਦਾ ਸਰਵੇ ਕੀਤਾ ਗਿਆ,ਜਿਸ ‘ਚ 40 ਫੀਸਦ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਹੋਮ ਕੇਅਰ ‘ਚ ਰਹਿਣਾ ਨਹੀਂ ਚਾਹੁਮਦੇ।
ਓਥੇ ਹੀ ਨਵੇਂ ਭਰਤੀ ਕੀਤੇ 60 ਫੀਸਦ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਕੋਲ ਸਪੋਰਟ ਸੇਵਾਵਾਂ ਚੰਗੀਆਂ ਹੁੰਦੀਆਂ ਤਾਂ ਉਹ ਘਰ ਰਹਿਣ ਨੂੰ ਹੀ ਤਰਜੀਹ ਦਿੰਦੇ।
ਜ਼ਿਕਰਯੋਗ ਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਕੇਅਰ ਹੋਮਜ਼ ਨੂੰ ਲੈ ਕੇ ਜਾਗਰੂਕਤਾ ਵਧੀ ਹੈ ਅਤੇ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਫੰਡਜ਼ ਵਿੱਚ ੀ 45 ਫੀਸਦ ਦਾ ਵਾਧਾ ਕੀਤਾ ਗਿਆ ਹੈ।
ਪਰ ਅਜੇ ਵੀ ਵਸਨੀਕਾਂ ਨੂੰ ਉਹ ਸੁਵਿਧਾਵਾਂ ਨਹੀਂ ਮਿਲ ਰਹੀਆਂ,ਜਿਸਦੀ ਉਹ ਉਮੀਦ ਕਰਦੇ ਹਨ।

Leave a Reply