ਬ੍ਰਿਟਿਸ਼ ਕੋਲ਼ੰਬੀਆ:ਬੀ.ਸੀ. ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ (Universities) ‘ਚ ਉੱਚ ਕੋਟੀ ਦੀ ਪੜਾਈ ਲਈ ਰਿਸਰਚਰਜ਼ ਦੀ ਨਿਯੁਕਤੀ ਲਈ ਫੈਡਰਲ ਸਰਕਾਰ ਦੁਆਰਾ ਵੱਡੀ ਮਾਤਰਾ ‘ਚ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।
ਕੈਨੇਡਾ ਦੀਆਂ ਪੋਸਟ-ਸੈਕੰਡਰੀ ਇੰਸਟੀਚਿਊਟਸ ਵਿੱਚ ਫੈਡਰਲ ਸਰਕਾਰ (Federal Govt) ਦੇ ਪ੍ਰੋਗਰਾਮ ਤਹਿਤ ਇਹ ਫੰਡ ਵੰਡੇ ਜਾਣਗੇ।
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਨੂੰ ਇਸ ਤਹਿਤ ਅਗਲੇ ਅੱਠ ਸਾਲਾਂ ‘ਚ $24 ਮਿਲੀਅਨ ਦੀ ਫੰਡਿੰਗ ਦਿੱਤੀ ਜਾਵੇਗੀ,ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਨੂੰ $16 ਮਿਲੀਅਨ ਅਤੇ ਵਿਕਟੋਰੀਆ ਯੂਨੀਵਰਟੀ ਨੂੰ $8 ਮਿਲੀਅਨ ਡਾਲਰ ਦਿੱਤੇ ਜਾਣਗੇ।
ਇਹ ਫੰਡ ਟਾੱਪ ਸਕਾੱਲਰਜ਼ ਨੂੰ ਨਿਯੁਕਤ ਕਰਨ ਲਈ ਖ਼ਰਚ ਕੀਤੇ ਜਾਣਗੇ,ਤਾਂ ਜੋ ਉੱਚ-ਕੋਟੀ ਦੀ ਪੜ੍ਹਾਈ ਮੁਹੱਈਆ ਕਰਵਾਈ ਜਾ ਸਕੇ।

Leave a Reply