ਕੈਨੇਡਾ:ਵੱਧ ਵਿਆਜ ਦਰਾਂ ਅਤੇ ਮਹਿੰਗਾਈ ਦੇ ਚਲਦੇ ਆਪਣੇ ਕਰਜ਼ੇ (Mortgage) ਨੂੰ ਰਿਨਿਊ ਕਰਵਾਉਣ ਵਾਲੇ ਕੈਨੇਡੀਅਨਜ਼ (Canadians) ਦੀ ਜੇਬ ‘ਤੇ ਇਸ ਸਮੇਂ ਬੇਹੱਦ ਭਾਰ ਪਿਆ ਹੈ।

ਹਾਲਾਂਕਿ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰ ਨੂੰ 5 ਫੀਸਦ ‘ਤੇ ਰੱਖਿਆ ਗਿਆ ਹੈ,ਪਰ ਐਨਗਸ ਰੀਡ ਦਾ ਤਾਜ਼ਾ ਸਰਵੇ ਦੱਸਦਾ ਹੈ ਕਿ ਕਰਜ਼ੇ ਦੇ ਭਾਰ ਹੇਠ ਦੱਬੇ 80 ਫੀਸਦ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਘਰ ਉੱਪਰ ਲਿਆ ਗਿਆ ਲੋਨ ਉਹਨਾਂ ਦੀ ਚਿਮਤਾ ਦਾ ਸਭ ਤੋਂ ਵੱਡਾ ਕਾਰਨ ਹੈ।

ਇਸ ਸਰਵੇ ‘ਚ 1878 ਜਣਿਆਂ ਨੂੰ ਸ਼ਾਮਲ ਕੀਤਾ ਗਿਆ ਸੀ।

ਓਥੇ ਹੀ 15 ਫਸਿਦ ਦਾ ਕਹਿਣਾ ਹੈ ਕਿ ਉਹਨਾਂ ਲਈ ਮਹੀਨੇਵਾਰ ਕਿਸ਼ਤ ਦੇਣਾ ਬੇਹੱਦ ਔਖਾ ਹੋ ਰਿਹਾ ਹੈ।

ਸਰਵੇ ‘ਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਦੇਸ਼ ‘ਚ ਹੋਰ ਥਾਵਾਂ ਦੇ ਮੁਕਾਬਲੇ ਮੇਨੀਟੋਬਾ ‘ਚ 74%,ਸਸਕੈਚਵਨ ‘ਚ 73% ਅਤੇ ਅਲਬਰਟਾ ‘ਚ 60% ਰਿਸਪਾਂਡੈਂਟਸ ਦੁਆਰਾ ਜੀਵਨ ਦੀ ਵਧ ਰਹੀ ਲਾਗਤ ਨੂੰ ਇੱਕ ਵੱਡੀ ਸਮੱਸਿਆ ਦੱਸਿਆ ਗਿਆ ਹੈ।

Leave a Reply