ਐਡਮਿੰਟਨ:ਡਾਊਨਟਾਊਨ ਐਡਮਿੰਟਨ (Edmonton) ਵਿਖੇ ਬੀਤੇ ਕੱਲ੍ਹ ਇੱਕ ਮੈਮੋਰੀਅਲ਼ ਕੀਤਾ ਗਿਆ,ਜਿੱਥੇ ਉਹਨਾਂ ਮਰਨ ਵਾਲਿਆਂ ਨੂੰ ਯਾਦ ਕੀਤਾ ਗਿਆ ਜੋ ਕਿ ਹਾਲ ਹੀ ਦੇ ਮਹੀਨਿਆਂ ‘ਚ ਨਸ਼ੇ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।

ਐਡਮਿੰਟਨ ਵਿਖੇ ਜੂਨ ਮਹੀਨੇ ਦੇ ਅਖੀਰ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ 118 ਜਣਿਆਂ ਦੀ ਮੌਤ ਓਪੀਓਡ (opioid) ਦੀ ਵਰਤੋਂ ਕਾਰਨ ਹੋਈ ਦਰਜ ਕੀਤੀ ਗਈ ਹੈ।

ਮਰਨ ਵਾਲਿਆਂ ‘ਚ ਔਰਤਾਂ ਦੇ ਮੁਕਾਬਲੇ ਆਦਮੀਆਂ ਦੀ ਗਿਣਤੀ ਵਧੇਰੇ ਰਹੀ।

ਇਸਤੋਂ ਇਲਾਵਾ ਮਰਨ ਵਾਲਿਆਂ ‘ਚ ਵੱਧ ਤੋਂ ਵੱਧ ਉਮਰ 70 ਸਾਲ ਰਹੀ,ਜਦੋਂ ਕਿ ਘੱਟੋ-ਘੱਟ ਉਮਰ 14 ਸਾਲ ਦਰਜ ਕੀਤੀ ਗਈ ਹੈ।

ਇਹਨਾਂ ਮੌਤਾਂ ਦਾ ਕਾਰਨ ਜ਼ਹਿਰੀਲੀ ਓਪੀਓਡ ਦਾ ਸੇਵਨ ਕਰਨਾ ਦੱਸਿਆ ਗਿਆ ਹੈ।

ਬੋਈਲ ਸਟਰੀਟ ਉੱਪਰ ਹਰੇਕ ਤਿਮਾਹੀ ‘ਤੇ ਉਹਨਾਂ ਲੋਕਾਂ ਦੀ ਯਾਦ ‘ਚ ਮੈਮੋਰੀਅਲ ਕੀਤਾ ਜਾਂਦਾ ਹੈ,ਜੋ ਨਸ਼ਿਆਂ ਦੀ ਬਲੀ ਚੜ੍ਹਦੇ ਹਨ।

ਦੱਸ ਦੇਈਏ ਕਿ ਇਕੱਲੇ ਅਕਤੂਬਰ ਮਹੀਨੇ 53 ਮੌਤਾਂ ਓਪੀਓਡ ਕਾਰਨ ਹੋਈਆਂ ਦਰਜ ਕੀਤੀਆਂ ਗਈਆਂ ਹਨ।

ਸੂਬਾਈ ਅੰਕੜਿਆਂ ‘ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਲ 2023 ਦੀ ਦੂਜੀ ਤਿਮਾਹੀ ‘ਚ ਇਹਨਾਂ ਮੌਤਾਂ ‘ਚ ਪਹਿਲੀ ਤਿਮਾਹੀ ਦੇ ਮੁਕਾਬਲੇ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਪਹਿਲੀ ਤਿਾਮਹੀ ‘ਚ ਜਿੱਥੇ ਮੌਤ ਦਰ 23 ਫੀਸਦ ਰਿਹਾ,ਉਹ ਦੂਜੀ ਤਿਮਾਹੀ ‘ਚ ਵਧ ਕੇ 38 ਫੀਸਦ ਤੱਕ ਪਹੁੰਚ ਗਿਆ।

ਸੂਬੇ ਵੱਲੋਂ ਹੋਰ ਵਧੇਰੇ ਰਿਕਵਰੀ ਕਮਿਊਟੀਜ਼ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ,ਅਤੇ ਅਜਹਿਾ ਕਾਨੂੰਨ ਵੀ ਲਿਆਉਣ ਦੀ ਯੋਜਨਾ ਹੈ ਜਿਸ ਮੁਤਾਬਕ ਨਸ਼ੇ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਧੱਕੇ ਨਾਲ ਨਸ਼ਾ ਮੁਕਤੀ ਕੇਂਦਰਾ ‘ਚ ਪਾਇਆ ਜਾਵੇਗਾ।ਤਾਂ ਜੋ ਉਹਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢਿਆ ਜਾ ਸਕੇ।

Leave a Reply