ਓਟਵਾ:ਫਾਇਨੈਂਸ ਮਨਿਸਟਰ (Finance Minister)  ਕ੍ਰਿਸਟੀਆ ਫ੍ਰੀਲੈਂਡ ਵੱਲੋਂ ਇਸ ਹਫ਼ਤੇ ਆਪਣੇ ਪ੍ਰੋਵਿੰਸ਼ੀਅਲ ਅਤੇ ਟੈਰੀਟਿਰੀਅਲ ਹਮਰੁਤਬਾ (Counterparts) ਦੇ ਨਾਲ ਬੈਠਕ ਕਰਨਗੇ।
ਇਸ ਬੈਠਕ ਦੌਰਾਨ ਉਹ ਅਲਬਰਟਾ ਦੁਆਰਾ ਕੈਨੇਡਾ ਪੈਨਸ਼ਨ ਪਲ਼ੈਨ ਨੂੰ ਖ਼ਤਮ ਕਰਨ ਨੂੰ ਲੈ ਕੇ ਚੱਲ ਰਹੀ ਸੰਭਾਵਨਾ ਬਾਰੇ ਗੱਲਬਾਤ ਕਰਨਗੇ।
ਜ਼ਿਕਰਯੋਗ ਹੈ ਕਿ ਅਲਬਰਟਾ ਪ੍ਰੀਮੀਅਰ ਵੱਲੋਂ ਕੈਨੇਡਾ ਪੈਨਸ਼ਨ ਪਲੈਨ ਛੱਡ ਕੇ ਸੂਬਾਈ ਪੈਨਸ਼ਨ ਪਲੈਨ ਲਿਆਉਣ ਦੀ ਗੱਲ ਕਹੀ ਗਈ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਸੀ ਕਿ ਅਜਿਹਾ ਕਰਨ ‘ਤੇ ਅਲਬਰਟਾ ਨੂੰ ਵੱਡਾ ਨੁਕਸਾਨ ਹੋਵੇਗਾ।
ਫਾਇਨੈਂਸ ਮਨਿਸਟਰ ਵੱਲੋਂ ਆਪਣੇ ਹਮਰੁਤਬਾ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ‘ਚ ਸ਼ੁੱਕਰਵਾਰ ਨੂੰ ਹੋਣ ਵਾਲੀ ਵਰਚੁਅਲ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਵੱਲੋਂ ਅਲਬਰਟਾ ਦੇ ਐਗਜ਼ਿਟ ਫਾਰਮੂਲੇ ਦੀਆਂ ਕਮੀਆਂ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ।
ਅਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਦਾ ਕਹਿਣਾ ਹੈ ਕਿ ਜੇਕਰ ਸੂਬਾ ਸੀ.ਪੀ.ਪੀ. ਛੱਡਦਾ ਹੈ ਤਾਂ $334 ਬਿਲੀਅਨ ਹਾਸਲ ਕਰੇਗਾ,ਜੋ ਕਿ ਪਲੈਨ ਦੇ ਐਸੈੱਟ ਦੇ ਅੱਧੇ ਨਾਲੋਂ ਵੱਧ ਹੋਵੇਗਾ।

Leave a Reply