ਓਟਵਾ: ਹਾਊਸਿੰਗ ਮਨਿਸਟਰ ਸ਼ੌਨ ਫ਼ਰੇਜ਼ਰ ਦਾ ਕਹਿਣਾ ਹੈ ਕਿ ਕੈਨੇਡਾ ਵਾਸੀ ਹੁਣ ਹਾਊਸਿੰਗ ਕੀਮਤ (Housing Cost) ਅਤੇ ਉਪਲੱਬਧਤਾ ਨੂੰ ਲੈ ਕੇ ਹੁਣ ਗੰਭੀਰ ਕਾਰਵਾਈ ਕਰਨ ਦੀ ਉਮੀਦ ਕਰ ਰਹੀ ਹੈ, ਤਾਂ ਜੋ ਇਸ ਮੁੱਦੇ ਨੂੰ ਲੈ ਕੇ ਲੋਕਾਂ ਦੀ ਚਿੰਤਾ ਨੂੰ ਘੱਟ ਕੀਤਾ ਜਾ ਸਕੇ।

ਬੀਤੇ ਕੱਲ੍ਹ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ੈਰਲੈੱਟਟਾਊਨ ‘ਚ ਹੋਣ ਵਾਲੀ ਲਿਬਰਲ ਕੈਬਿਨੇਟ ਰਿਟ੍ਰੀਟ ਤੋਂ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਬਿਆਨ ਦਿੱਤਾ। ਤਿੰਨ-ਰੋਜ਼ਾ ਇਸ ਰੀਟ੍ਰੀਟ ‘ਚ ਇਹ ਮੁੱਦਾ ਸਭ ਤੋਂ ਅੱਗੇ ਰੱਖੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਫੈਡਰਲ ਮਨਿਸਟਰ ਸ਼ੌਨ ਫ਼ਰੇਜ਼ਰ (Sean Fraser) ਨੇ ਕਿਹਾ ਕਿ ਫੈਡਰਲ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ (International Students)  ਨੂੰ ਦਿੱਤੇ ਜਾਣ ਵਾਲੇ ਸਟੱਡੀ ਵੀਜ਼ੇ ਸੀਮਤ ਕਰ ਸਕਦੀ ਹੈ।

ਉਹਨਾਂ ਕਿਹਾ ਕਿ ਸਰਕਾਰ ਪਿਛਲੇ ਸਾਲ ਦੇ ਅਖੀਰ ਤੱਕ 4.50 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ੇ ਦੇਣਾ ਚਾਹੁੰਦੀ ਸੀ ਪਰ ਇਹ ਗਿਣਤੀ ਵੱਧ ਕੇ 8 ਲੱਖ ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਵਧ ਰਹੀ ਅਬਾਦੀ ਕਾਰਨ ਦੇਸ਼ ਭਰ ‘ਚ ਹਾਊਸਿੰਗ ਸੰਕਟ ਪੈਦਾ ਹੋ ਚੁੱਕਿਆ ਹੈ।

ਜਿਸਦੇ ਚਲਦੇ ਹੁਣ ਸਰਕਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

Leave a Reply